25 ਅਕਤੂਬਰ 2024: ਅੱਜ ਦਿਨ ਚੜ੍ਹਦੇ ਹੀ ਫਰੀਦਕੋਟ ਦੇ ਸੇਠੀ ਡੇਅਰੀ ਚੌਂਕ ‘ਚ ਦਰਦਨਾਕ ਹਾਦਸਾ ਵਾਪਰਿਆ, ਜੋ ਕਿ ਇੱਕ ਤੇਜ਼ ਰਫਤਾਰ ਬਾਇਕ ਨੇ ਸਕੂਟੀ ਸਵਾਰ ਨੂੰ ਟੱਕਰ ਮਾਰ ਦਿੱਤੀ,ਟੱਕਰ ਇੰਨੀ ਭਿਆਨਕ ਸੀ ਕਿ ਸਕੂਟੀ ਸਵਾਰ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਬਾਇਕ ਸਵਾਰ ਵਿਅਕਤੀ ਵੀ ਬੁਰੀ ਤਰ੍ਹਾਂ ਜਖਮੀ ਹੋ ਗਿਆ।ਦੋਨਾਂ ਨੂੰ ਐਮਬੂਲੇਸ ਜਰੀਏ ਹਸਪਤਾਲ ਭੇਜਿਆ ਗਿਆ।ਮੌਕੇ ਤੇ ਮੌਜੂਦ ਲੋਕਾ ਅਨੁਸਾਰ ਬਿਮਲ ਜੈਨ ਨਾਮਕ ਵਿਅਕਤੀ ਗਊਸ਼ਾਲਾ ‘ਚ ਗਊਆਂ ਦੀ ਸੇਵਾ ਕਰ ਵਾਪਿਸ ਆਪਣੀ ਐਕਟਿਵਾ ਸਕੂਟੀ ਤੇ ਆ ਰਿਹਾ ਸੀ ਕਿ ਦੂਜੇ ਪਾਸੇ ਤੋ ਇੱਕ ਬਾਇਕ ਜੋ ਬਹੁਤ ਤੇਜ਼ ਰਫਤਾਰ ਸੀ ਸਿੱਧੀ ਆਕੇ ਐਕਟਿਵਾ ਨਾਲ ਜਾ ਟਕਰਾਈ ਜਿਸ ਕਾਰਨ ਸਕੂਟੀ ਸਵਾਰ ਅਤੇ ਬਾਇਕ ਸਵਾਰ ਦੋਨੋ ਹੀ ਬੁਰੀ ਤਰਾਂ ਜ਼ਖਮੀ ਹੋ ਗਏ, ਜਿਸ ਦੇ ਚਲਦੇ ਸਕੂਟੀ ਸਵਾਰ ਦੀ ਦੱਸਿਆ ਜਾ ਰਿਹਾ ਕੇ ਮੌਤ ਹੋ ਗਈ ਜਦਕਿ ਬਾਇਕ ਸਵਾਰ ਵੀ ਬੁਰੀ ਤਰਾਂ ਜਖਮੀ ਹੋ ਗਿਆ।ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਦੋ ਮੁੱਖ ਰਸਤਿਆਂ ਤੇ ਪੁਲ ਬਣਦੇ ਹੋਣ ਕਾਰਨ ਇਸ ਰਸਤੇ ਤੇ ਟ੍ਰੈਫਿਕ ਸਮੱਸਿਆ ਬਹੁਤ ਵਧ ਗਈ ਜਿਸ ਕਾਰਨ ਆਏ ਦਿਨ ਕੋਈ ਨਾ ਕੋਈ ਹਾਦਸਾ ਵਾਪਰ ਰਿਹਾ ਹੈ।