BTV BROADCASTING

ਬਰੈਂਪਟਨ ਵਿੱਚ ਪੰਜਾਬੀ ਨੌਜਵਾਨ ਦਾ ਦਿਨੇ-ਦਿਹਾੜੇ ਕਤਲ

ਬਰੈਂਪਟਨ ਵਿੱਚ ਪੰਜਾਬੀ ਨੌਜਵਾਨ ਦਾ ਦਿਨੇ-ਦਿਹਾੜੇ ਕਤਲ

ਕੈਨੇਡਾ ਵਿੱਚ ਆਏ ਦਿਨ ਨੌਜਵਾਨਾਂ ਦੀ ਮੌਤ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ। ਹੁਣ ਕੈਨੇਡਾ ਦੇ ਬਰੈਂਪਟਨ ਵਿੱਚ ਭੀੜ-ਭਾੜ ਵਾਲੇ ਪਲਾਜ਼ਾ ਵਿੱਚ ਕਾਰ ਵਿੱਚ ਕੁਝ ਬੰਦੂਕਾਂ ਨਾਲ ਆਏ ਹਮਲਾਵਰਾਂ ਨੇ ਪੰਜਾਬੀ ਕਾਰੋਬਾਰੀ ਨੌਜੁਆਨ ਦੀ ਜਾਨ ਲੈ ਲਈ ਅਤੇ ਫਰਾਰ ਹੋ ਗਏ। ਇਸ ਨੌਜਵਾਨ ਉੱਤੇ ਕਈ ਵਾਰ ਗੋਲੀਆਂ ਚਲਾਈਆਂ ਗਈਆਂ।

ਇਹ ਘਟਨਾ ਬ੍ਰਾਮਲੀ ਬਿਜ਼ਨਸ ਸੈਂਟਰ ਦੇ ਨੇੜੇ ਦੁਪਹਿਰ 1 ਵਜੇ ਤੋਂ ਬਾਅਦ ਵਾਪਰੀ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਕਈ ਗੋਲੀਆਂ ਦੀ ਆਵਾਜ਼ ਬਾਰੇ ਕਾਲਾਂ ਮਿਲੀਆਂ ਸਨ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਜਗਮੀਤ ਮੁੰਡੀ ਪਲਾਜ਼ਾ ਵਿੱਚ ਹੁੱਕੇ ਦਾ ਕਾਰੋਬਾਰ ਕਰਦਾ ਸੀ ਅਤੇ ਨਾਲ ਹੀ ਉਹ ਟਰੱਕ ਕੰਪਨੀ ਵੀ ਚਲਾਉਂਦਾ ਸੀ।

ਪੀਲ ਪੁਲਿਸ ਦੇ ਅਫਸਰ ਮਨਦੀਪ ਖਟੜਾ ਨੇ ਕਿਹਾ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਉਹ ਮੌਕੇ ’ਤੇ ਪਹੁੰਚੇ, ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਬਾਅਦ ਵਿੱਚ ਡਾਕਟਰਾਂ ਦੀ ਟੀਮ ਵਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਉਨ੍ਹਾਂ ਦੱਸਿਆ ਕਿ ਗੋਲੀਆਂ ਮਾਰਨ ਵਾਲੇ ਉੱਥੋਂ ਫਰਾਰ ਹੋ ਗਏ ਪਰ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਰਾਹੀਂ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਉਹਨਾਂ ਦਾ ਪਤਾ ਲਗਾਇਆ ਜਾਵੇਗਾ।

Related Articles

Leave a Reply