ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਦੇ ਯਤਨਾਂ ਸਦਕਾ, ਪਿਛਲੇ ਡੇਢ ਮਹੀਨੇ ਵਿੱਚ ਪੰਜਾਬ ਭਰ ਵਿੱਚ 65,607 ਨਵੇਂ ਮਨਰੇਗਾ ਜੌਬ ਕਾਰਡ ਬਣਾਏ ਗਏ ਹਨ। ਜਨਵਰੀ ਵਿੱਚ ਵਿਭਾਗ ਦੀ ਪਹਿਲੀ ਸਮੀਖਿਆ ਮੀਟਿੰਗ ਦੌਰਾਨ, ਸੌਂਦ ਨੇ ਸਾਰੇ ਜ਼ਿਲ੍ਹਾ ਅਧਿਕਾਰੀਆਂ ਨੂੰ ਪਿੰਡਾਂ ਵਿੱਚ ਵੱਧ ਤੋਂ ਵੱਧ ਕੈਂਪ ਲਗਾ ਕੇ ਲੋੜਵੰਦਾਂ ਅਤੇ ਰਹਿ ਗਏ ਲੋਕਾਂ ਲਈ ਮਨਰੇਗਾ ਤਹਿਤ ਤੁਰੰਤ ਕਾਰਡ ਬਣਾਉਣ ਦੇ ਹੁਕਮ ਦਿੱਤੇ ਸਨ।
ਪੰਚਾਇਤ ਮੰਤਰੀ ਦੇ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਦਿਆਂ, ਪੰਜਾਬ ਭਰ ਦੇ ਪਿੰਡਾਂ ਵਿੱਚ 10,533 ਕੈਂਪ ਲਗਾ ਕੇ 65,607 ਨਵੇਂ ਜੌਬ ਕਾਰਡ ਬਣਾਏ ਗਏ ਹਨ। ਇਨ੍ਹਾਂ ਵਿੱਚ ਅਪਾਹਜਾਂ ਦੇ 2,180 ਜੌਬ ਕਾਰਡ ਸ਼ਾਮਲ ਹਨ। ਇਸ ਤਰ੍ਹਾਂ, ਇਸ ਵੇਲੇ ਪੰਜਾਬ ਵਿੱਚ ਮਨਰੇਗਾ ਅਧੀਨ ਕੁੱਲ 12,27,603 ਜੌਬ ਕਾਰਡ ਚੱਲ ਰਹੇ ਹਨ।
ਸੌਂਦ ਨੇ ਕਿਹਾ ਕਿ ਪਿੰਡਾਂ ਵਿੱਚ ਵੱਧ ਤੋਂ ਵੱਧ ਰੁਜ਼ਗਾਰ ਪ੍ਰਦਾਨ ਕਰਨ ਦੇ ਉਦੇਸ਼ ਨਾਲ, ਮਨਰੇਗਾ ਜੌਬ ਕਾਰਡ ਬਣਾਉਣ ਲਈ ਵਿਸ਼ੇਸ਼ ਕੈਂਪ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਅਧਿਕਾਰੀਆਂ ਨੂੰ ਇਸ ਪ੍ਰਕਿਰਿਆ ਨੂੰ ਅੱਗੇ ਵੀ ਜਾਰੀ ਰੱਖਣ ਲਈ ਕਿਹਾ ਗਿਆ ਹੈ ਤਾਂ ਜੋ ਕੋਈ ਵੀ ਲੋੜਵੰਦ ਵਿਅਕਤੀ ਕਾਰਡ ਬਣਨ ਤੋਂ ਵਾਂਝਾ ਨਾ ਰਹੇ। ਉਨ੍ਹਾਂ ਦੱਸਿਆ ਕਿ ਚਾਲੂ ਵਿੱਤੀ ਸਾਲ ਵਿੱਚ ਹੁਣ ਤੱਕ 2.68 ਕਰੋੜ ਤੋਂ ਵੱਧ ਮਨੁੱਖੀ-ਦਿਨ ਪੈਦਾ ਕੀਤੇ ਗਏ ਹਨ ਅਤੇ 7 ਲੱਖ ਤੋਂ ਵੱਧ ਪੇਂਡੂ ਪਰਿਵਾਰਾਂ ਨੂੰ ਰੁਜ਼ਗਾਰ ਪ੍ਰਦਾਨ ਕੀਤਾ ਗਿਆ ਹੈ।
ਪਿੰਡਾਂ ਵਿੱਚ ਮਨਰੇਗਾ ਜੌਬ ਕਾਰਡ ਬਣਾਉਣ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਪੰਚਾਇਤ ਮੰਤਰੀ ਸੌਂਦ ਨੇ ਕਿਹਾ ਕਿ ਫਾਜ਼ਿਲਕਾ ਵਿੱਚ 434 ਕੈਂਪ ਲਗਾ ਕੇ 8,497 ਜੌਬ ਕਾਰਡ ਬਣਾਏ ਗਏ ਹਨ। ਇਸੇ ਤਰ੍ਹਾਂ ਗੁਰਦਾਸਪੁਰ ਦੇ 443 ਕੈਂਪਾਂ ਵਿੱਚ 8,309 ਕਾਰਡ, ਪਟਿਆਲਾ ਦੇ 1,022 ਕੈਂਪਾਂ ਵਿੱਚ 6,984 ਕਾਰਡ, ਅੰਮ੍ਰਿਤਸਰ ਦੇ 855 ਕੈਂਪਾਂ ਵਿੱਚ 4,850 ਕਾਰਡ, ਹੁਸ਼ਿਆਰਪੁਰ ਦੇ 640 ਕੈਂਪਾਂ ਵਿੱਚ 4,551 ਕਾਰਡ, ਜਲੰਧਰ ਦੇ 874 ਕੈਂਪਾਂ ਵਿੱਚ 4,013 ਕਾਰਡ, ਲੁਧਿਆਣਾ ਦੇ 833 ਕੈਂਪਾਂ ਵਿੱਚ 3,642 ਕਾਰਡ, ਸੰਗਰੂਰ ਦੇ 421 ਕੈਂਪਾਂ ਵਿੱਚ 3,622 ਕਾਰਡ, ਤਰਨਤਾਰਨ ਦੇ 575 ਕੈਂਪਾਂ ਵਿੱਚ 3,226 ਕਾਰਡ ਅਤੇ ਪਠਾਨਕੋਟ ਦੇ 421 ਕੈਂਪਾਂ ਵਿੱਚ 2,510 ਜੌਬ ਕਾਰਡ ਬਣਾਏ ਗਏ।
ਉਨ੍ਹਾਂ ਅੱਗੇ ਦੱਸਿਆ ਕਿ ਮਾਨਸਾ ਵਿੱਚ 216 ਕੈਂਪਾਂ ਵਿੱਚ 2,429 ਕਾਰਡ, ਬਠਿੰਡਾ ਵਿੱਚ 318 ਕੈਂਪਾਂ ਵਿੱਚ 1,923 ਕਾਰਡ, ਮੋਗਾ ਵਿੱਚ 320 ਕੈਂਪਾਂ ਵਿੱਚ 1,820 ਕਾਰਡ, ਫਿਰੋਜ਼ਪੁਰ ਵਿੱਚ 385 ਕੈਂਪਾਂ ਵਿੱਚ 1,753 ਕਾਰਡ, ਰੋਪੜ ਵਿੱਚ 611 ਕੈਂਪਾਂ ਵਿੱਚ 1,636 ਕਾਰਡ, ਕਪੂਰਥਲਾ ਵਿੱਚ 435 ਕੈਂਪਾਂ ਵਿੱਚ 1,292 ਕਾਰਡ, ਫਰੀਦਕੋਟ ਵਿੱਚ 243 ਕੈਂਪਾਂ ਵਿੱਚ 1,238 ਕਾਰਡ, ਸ਼ਹੀਦ ਭਗਤ ਸਿੰਘ ਨਗਰ ਵਿੱਚ 192 ਕੈਂਪਾਂ ਵਿੱਚ 801 ਕਾਰਡ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ 375 ਕੈਂਪਾਂ ਵਿੱਚ 603 ਕਾਰਡ, ਬਰਨਾਲਾ ਵਿੱਚ 105 ਕੈਂਪਾਂ ਵਿੱਚ 543 ਕਾਰਡ, ਸ੍ਰੀ ਮੁਕਤਸਰ ਸਾਹਿਬ ਵਿੱਚ 240 ਕੈਂਪਾਂ ਵਿੱਚ 510 ਕਾਰਡ, ਮਲੇਰਕੋਟਲਾ ਵਿੱਚ 171 ਕੈਂਪਾਂ ਵਿੱਚ 493 ਕਾਰਡ ਅਤੇ ਫਤਿਹਗੜ੍ਹ ਸਾਹਿਬ ਵਿੱਚ 404 ਕੈਂਪਾਂ ਵਿੱਚ 362 ਨਵੇਂ ਜੌਬ ਕਾਰਡ ਵੰਡੇ ਗਏ ਹਨ। ਬਣਾਏ ਗਏ ਹਨ।