ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਮਿਲ ਕੇ ਅੱਜ ਯਾਨੀ ਕਿ ਸ਼ਨੀਵਾਰ ਨੂੰ ਫਤਿਹਗੜ੍ਹ ਸਾਹਿਬ ਦੇ ਅਮਲੋਹ ਤੋਂ ਘਰ-ਘਰ ਮੁਫਤ ਰਾਸ਼ਨ ਸਕੀਮ ਦੀ ਸ਼ੁਰੂਆਤ ਕੀਤੀ। ਅਮਲੋਹ ਦੇ ਪਿੰਡ ਦਾਰਾ ਸਿੰਘ ਵਾਲਾ ‘ਚ ਮਾਨ ਅਤੇ ਕੇਜਰੀਵਾਲ ਨੇ ਖੁਦ ਸੜਕਾਂ ‘ਤੇ ਘੁੰਮ ਕੇ ਲੋਕਾਂ ਨੂੰ ਰਾਸ਼ਨ ਵੰਡਿਆ ਅਤੇ ਸਕੀਮ ਬਾਰੇ ਦੱਸਿਆ। ਸੀਐਮ ਭਗਵੰਤ ਮਾਨ ਨੇ ਕਿਹਾ ਕਿ ਹੁਣ ਤੋਂ ਉਹ ਹਰ ਮਹੀਨੇ ਖੁਦ ਲੋਕਾਂ ਦੇ ਘਰ ਰਾਸ਼ਨ ਲੈ ਕੇ ਆਉਣਗੇ। ਜਿਸਨੂੰ ਆਟਾ ਚਾਹੀਦਾ ਹੈ ਉਸਨੂੰ ਆਟਾ ਦਿੱਤਾ ਜਾਵੇਗਾ ਅਤੇ ਜੋ ਚੌਲ ਚਾਹੁੰਦਾ ਹੈ ਉਸਨੂੰ ਚੌਲ ਦਿੱਤੇ ਜਾਣਗੇ । ਸਰਕਾਰ ਚੰਗੀ ਕੁਆਲਿਟੀ ਦਾ ਆਟਾ ਪੀਸੇਗੀ। ਕੁਝ ਲੋਕਾਂ ਦੇ ਘਰਾਂ ‘ਚ ਰਾਸ਼ਨ ਦੇਣ ਤੋਂ ਬਾਅਦ ਹੁਣ ਮੁੱਖ ਮੰਤਰੀ ਖੰਨਾ ਲਈ ਰਵਾਨਾ ਹੋ ਗਏ ਹਨ।