5 ਅਪ੍ਰੈਲ 2024: ਪੰਜਾਬ ਦੇ ਕੋਟਕਪੂਰਾ ਵਿੱਚ ਇੱਕ ਟੈਂਪੂ ਟਾਟਾ ਐਸ (ਛੋਟਾ ਹਾਥੀ) ਵਿੱਚ ਸਵਾਰ ਇੱਕੋ ਪਿੰਡ ਦੇ ਪੰਜ ਵਿਅਕਤੀਆਂ ਦੀ ਟਰਾਲੀ ਨਾਲ ਹੋਈ ਟੱਕਰ ਵਿੱਚ ਮੌਤ ਹੋ ਗਈ। ਕਰੀਬ 6 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਹਾਦਸਾ ਵੀਰਵਾਰ-ਸ਼ੁੱਕਰਵਾਰ ਦੀ ਰਾਤ 2 ਵਜੇ ਵਾਪਰਿਆ। ਹਾਦਸਾ ਇੰਨਾ ਭਿਆਨਕ ਸੀ ਕਿ ਛੋਟਾ ਹਾਥੀ ਦੋ ਟੁਕੜਿਆਂ ਵਿੱਚ ਵੰਡ ਗਿਆ।
