16 ਮਾਰਚ 2024: ਅੱਜ ਸ਼ਨੀਵਾਰ ਨੂੰ ਪੰਜਾਬ ‘ਚ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ 2 ਸਾਲ ਪੂਰੇ ਹੋ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ‘ਆਪ’ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਿਆਂ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿਖੇ ਮੱਥਾ ਟੇਕਿਆ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਡਾ: ਗੁਰਪ੍ਰੀਤ ਕੌਰ ਵੀ ਮੌਜੂਦ ਹਨ।ਥੋੜ੍ਹੀ ਹੀ ਦੇਰ ‘ਚ CM ਭਗਵੰਤ ਮਾਨਖਟਕੜ ਕਲਾਂ ਜਾਣਗੇ ਤੇ ਸ਼ਹੀਦ -ਏ – ਆਜ਼ਮ ਭਗਤ ਸਿੰਘ ਨੂੰ ਸ਼ਰਧਾਂਜਲੀ ਦੇਣਗੇ। CM ਮਾਨ ਨੇ 2 ਸਾਲ ਪਹਿਲਾਂ ਖਟਕੜ ਕਲਾਂ ਤੋਂ ਹੀ ਸੰਭਾਲੀ ਸੀ ਕਮਾਨ।
