17 ਜਨਵਰੀ 2024: ਪੰਜਾਬ ਦੇ ਜਲੰਧਰ, ਲੁਧਿਆਣਾ ਅਤੇ ਅੰਮ੍ਰਿਤਸਰ ਲਈ ਜਾਣ ਵਾਲੀ ਦਿੱਲੀ-ਅੰਮ੍ਰਿਤਸਰ ਸ਼ਤਾਬਦੀ ਟਰੇਨ ਨੂੰ ਰੇਲਵੇ ਨੇ ਰੱਦ ਕਰ ਦਿੱਤਾ ਹੈ। ਅੱਜ ਇਹ ਟਰੇਨ ਤਿੰਨਾਂ ਜ਼ਿਲ੍ਹਿਆਂ ਵਿੱਚ ਨਹੀਂ ਆਵੇਗੀ। ਕਈ ਦਿਨਾਂ ਤੋਂ ਧੁੰਦ ਕਾਰਨ ਸ਼ਤਾਬਦੀ ਰੇਲਗੱਡੀ ਨਿਰਧਾਰਤ ਸਮੇਂ ਤੋਂ 5 ਘੰਟੇ ਪਿੱਛੇ ਚੱਲ ਰਹੀ ਸੀ। ਇਸ ਕਾਰਨ ਇਹ ਫੈਸਲਾ ਲਿਆ ਗਿਆ ਹੈ।ਰੇਲਗੱਡੀ ਕੱਲ੍ਹ ਤੋਂ ਨਿਰਧਾਰਤ ਸਮੇਂ ਅਨੁਸਾਰ ਚੱਲੇਗੀ |