4 ਫਰਵਰੀ 2024: ਪੂਨਮ ਪਾਂਡੇ ਜਿੰਦਾ ਜਿਸ ਦੀ ਬੀਤੇ ਦਿਨੀ ਖ਼ਬਰ ਆਈ ਸੀ ਕਿ ਉਸਦੀ ਸਰਵਾਈਕਲ ਕੈਂਸਰ ਕਾਰਨ ਮੌਤ ਹੋ ਗਈ ਹੈ| ਓਥੇ ਹੀ ਹੁਣ ਸਵੇਰ ਤੋਂ ਹੀ ਚਰਚਾ ਹੋ ਰਹੀ ਹੈ ਕਿ ਪੂਨਮ ਪਾਂਡੇ ਜਿੰਦਾ ਹੈ, ਜਿਸ ਬਾਰੇ ਪਹਿਲਾ ਪੂਨਮ ਪਾਂਡੇ ਦੇ ਕਜ਼ਨ ਨੇ ਜਾਣਕਾਰੀ ਦਿੱਤੀ ਸੀ ਕਿ ਉਹ ਜਿੰਦਾ ਹੈ,ਇੱਕ ਸਟੰਟ ਦੇ ਲਈ ਪੂਨਮ ਪਾਂਡੇ ਨੇ ਇਹ ਸਭ ਕੁਝ ਕੀਤਾ ਸੀ| ਇਸ ਬਾਰੇ ਖੁਦ ਪੂਨਮ ਪਾਂਡੇ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਖੁਦ ਜਾਣਕਾਰੀ ਦਿੱਤੀ ਹੈ|