ਹੈਲਥ ਕੈਨੇਡਾ ਨੇ ਦਮ ਘੁਟਣ ਦੇ ਖਤਰੇ ਦੇ ਕਾਰਨ ਕਾਈ ਪਲਸ਼ ਖਿਡੌਣਿਆਂ ਨੂੰ ਵਾਪਸ ਮੰਗਵਾਉਣ ਦਾ ਐਲਾਨ ਕੀਤਾ ਹੈ। ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੇ ਮਾਤਾ ਅਤੇ ਬੱਚੇ ਪਲਸ਼ ਖਿਡੌਣਿਆਂ ਵਿੱਚੋਂ ਹਾਥੀ, ਜਿਰਾਫ, ਸ਼ੇਰ, ਬੱਘਾ ਅਤੇ/ਜਾਂ ਪਾਂਡਾ ਪਲਸ਼ ਖਿਡੌਣਾ ਖਰੀਦਿਆ ਹੈ, ਤਾਂ ਉਹ ਉਹਨਾਂ ਨੂੰ ਰਿਫੰਡ ਲਈ ਖਰੀਦੇ ਹੋਏ ਸਥਾਨ ‘ਤੇ ਵਾਪਸ ਕਰ ਸਕਦੇ ਹਨ। “ਹੈਲਥ ਕੈਨੇਡਾ ਦੇ ਨਮੂਨਾ ਅਤੇ ਮੁਲਾਂਕਣ ਪ੍ਰੋਗਰਾਮ ਨੇ ਇਹ ਨਿਰਧਾਰਿਤ ਕੀਤਾ ਹੈ ਕਿ ਇਹ ਖਿਡੌਣੇ ਕੈਨੇਡਾ ਉਪਭੋਗਤਾ ਉਤਪਾਦ ਸੁਰੱਖਿਆ ਐਕਟ ਦੇ ਤਹਿਤ ਖਿਡੌਣਿਆਂ ਦੇ ਨਿਯਮਾਂ ਨੂੰ ਪੂਰਾ ਨਹੀਂ ਕਰਦੇ।” ਇਹਨਾਂ ਖਿਡੌਣਿਆਂ ਦੀਆਂ ਸਖ਼ਤ ਪਲਾਸਟਿਕ ਨਾਲ ਬਣੀਆਂ ਅੱਖਾਂ ਵੱਖ ਹੋ ਸਕਦੀਆਂ ਹਨ, ਜੋ ਛੋਟੇ ਬੱਚਿਆਂ ਲਈ ਦਮ ਘੁੱਟਣ ਦਾ ਖ਼ਤਰਾ ਬਣ ਸਕਦੀਆਂ ਹਨ।
