ਨਿਊ ਬਰੰਜ਼ਵਿਕ ਵਿੱਚ measles ਦੇ ਮਾਮਲੇ ਵਧ ਕੇ ਹੋਏ 37: ਸਿਹਤ ਵਿਭਾਗ। ਨਿਊ ਬਰੰਜ਼ਵਿਕ ਦੇ ਸਿਹਤ ਵਿਭਾਗ ਦਾ ਕਹਿਣਾ ਹੈ ਕਿ ਸੂਬੇ ਵਿੱਚ measles ਦੇ ਪੁਸ਼ਟੀ ਕੀਤੇ ਕੇਸਾਂ ਦੀ ਗਿਣਤੀ 37 ਹੋ ਗਈ ਹੈ।ਜਾਣਕਾਰੀ ਮੁਤਾਬਕ latest update ‘ਚ ਸਾਂਝੇ ਕੀਤੇ ਗਏ ਇਹ ਆਕੰੜੇ 26 ਤੋਂ ਵੱਧ ਹਨ, ਜੋ ਕਿ ਇਸ ਹਫਤੇ ਦੇ ਸ਼ੁਰੂ ਵਿੱਚ ਆਪਣੇ ਆਖਰੀ ਅਪਡੇਟ ਵਿੱਚ ਪਬਲਿਕ ਹੈਲਥ ਦੁਆਰਾ ਪ੍ਰਦਾਨ ਕੀਤੀ ਗਏ ਸੀ। ਸਿਹਤ ਵਿਭਾਗ ਦਾ ਕਹਿਣਾ ਹੈ ਕਿ ਸਾਰੇ ਪੁਸ਼ਟੀ ਕੀਤੇ ਕੇਸ, ਪਹਿਲੇ ਕੇਸ ਨਾਲ ਜੁੜੇ ਹੋਏ ਹਨ, ਜੋ ਕਿ ਯਾਤਰਾ ਨਾਲ ਜੁੜੇ ਹੋਏ ਸੀ ਅਤੇ 24 ਅਕਤੂਬਰ ਨੂੰ ਰਿਪੋਰਟ ਕੀਤੇ ਗਏ ਸੀ।ਜ਼ਿਕਰਯੋਗ ਹੈ ਕਿ ਨਵੰਬਰ ਦੇ ਸ਼ੁਰੂ ਵਿੱਚ, ਸਿਹਤ ਵਿਭਾਗ ਨੇ ਨਿਊ ਬਰੰਜ਼ਵਿਕ ਦੇ ਜ਼ੋਨ 3 ਵਿੱਚ measles outbreak ਦਾ ਐਲਾਨ ਕੀਤਾ, ਜਿਸ ਵਿੱਚ ਫਰੈਡਰਿਕਟਨ ਅਤੇ upper ਸੇਂਟ ਜੌਨ ਰਿਵਰ ਵੈਲੀ ਸ਼ਾਮਲ ਹਨ।ਦੱਸਦਈਏ ਕਿ 1970 ਤੋਂ ਪਹਿਲਾਂ ਪੈਦਾ ਹੋਏ ਲੋਕਾਂ ਨੂੰ ਆਮ ਤੌਰ ‘ਤੇ measles ਤੋਂ ਸੁਰੱਖਿਅਤ ਮੰਨਿਆ ਜਾ ਰਿਹਾ ਹੈ,ਇਸ ਦੌਰਾਨ ਪਬਲਿਕ ਹੈਲਥ ਦਾ ਕਹਿਣਾ ਹੈ ਕਿ 1970 ਤੋਂ ਬਾਅਦ ਵਿੱਚ ਜਨਮੇ ਲੋਕ ਜਿਨ੍ਹਾਂ ਨੇ measles, mumps ਅਤੇ rubella ਵੈਕਸੀਨ ਦੀਆਂ ਦੋ doses ਨਹੀਂ ਲਈਆਂ ਹਨ, ਨੂੰ ਟੀਕਾ ਲਗਾਇਆ ਜਾਣਾ ਚਾਹੀਦਾ ਹੈ।ਰਿਪੋਰਟ ਮੁਤਾਬਕ measles, mumps, rubella ਅਤੇ ਵੈਰੀਚੈਲਾ (MMRV) ਤੋਂ ਬਚਾਅ ਕਰਨ ਵਾਲੀ ਵੈਕਸੀਨ 12 ਤੋਂ 18 ਮਹੀਨਿਆਂ ਦੀ ਉਮਰ ਦੇ ਬੱਚਿਆਂ ਲਈ ਹੈ