ਨਿਊਜ਼ੀਲੈਂਡ ‘ਚ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਹੁਸ਼ਿਆਰਪੁਰ ਸ਼ਹਿਰ ਦੇ 29 ਸਾਲਾ ਸੌਰਭ ਸੈਣੀ ਵਜੋਂ ਹੋਈ ਹੈ। ਲੱਕੜ ਕੱਟਣ ਵਾਲੀ ਮਸ਼ੀਨ ਦੀ ਲਪੇਟ ‘ਚ ਆਉਣ ਨਾਲ ਨੌਜਵਾਨ ਜ਼ਖਮੀ ਹੋ ਗਿਆ। ਇਸ ਤੋਂ ਬਾਅਦ ਇਲਾਜ ਦੌਰਾਨ ਨੌਜਵਾਨ ਦੀ ਮੌਤ ਹੋ ਗਈ। ਬਿਹਤਰ ਭਵਿੱਖ ਬਣਾਉਣ ਲਈ 2013 ਵਿੱਚ ਨਿਊਜ਼ੀਲੈਂਡ ਗਿਆ। ਮ੍ਰਿਤਕ ਦਾ 8 ਮਹੀਨੇ ਦਾ ਬੇਟਾ ਵੀ ਹੈ।ਪਰਿਵਾਰਕ ਮੈਂਬਰਾਂ ਅਨੁਸਾਰ ਉਹ 25 ਜਨਵਰੀ ਨੂੰ ਨਿਊਜ਼ੀਲੈਂਡ ਵਿੱਚ ਲੱਕੜਾਂ ਕੱਟਣ ਗਿਆ ਸੀ।