20 ਮਾਰਚ 2024: ਦੇਸ਼ ਦੀ ਆਬੋ ਹਵਾ ਖਰਾਬ ਹੋਣ ਨਾਲ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਪ੍ਰਦੂਸ਼ਿਤ ਮੁਲਕ ਬਣ ਗਿਆ ਹੈ। ਸਵਿੱਸ ਸੰਸਥਾ ਆਈਕਿਊਏਅਰ ਵੱਲੋਂ ਇਸ ਮੁਤੱਲਕ ਜਾਣਕਾਰੀ ਦਿੱਤੀ ਗਈ ਹੈ। ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਦਾ ਹਵਾ ਪ੍ਰਦੂਸ਼ਣ 54.4 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਹੈ। ਜਿਸ ਦੀ ਸੰਘਣਤਾ ਦਾ ਪੱਧਰ ਪੀਐੱਮ 2.5 ਪਾਇਆ ਗਿਆ ਹੈ। ਇਸ ਦੇ ਨਾਲ ਹੀ ਬੰਗਲਾਦੇਸ਼ ਪਹਿਲੇ ਤੇ ਪਾਕਿਸਤਾਨ ਦੂਜੇ ਸਥਾਨ ‘ਤੇ ਹੈ।ੳਧਰ ਬੇਗੂਸਰਾਏ ‘ਚ ਹਵਾ ਦੀ ਗੁਣਵੱਤਾ ਖਰਾਬ ਸਥਿਤੀ ‘ਚ ਪਹੁੰਚ ਚੁੱਕੀ ਹੈ।
