ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਅੱਜ ਕਈ ਮੈਡੀਕਲ ਐਸੋਸੀਏਸ਼ਨਾਂ ਵੱਲੋਂ ਯੋਗ ਗੁਰੂਆਂ ਦੇ ਖ਼ਿਲਾਫ਼ ਦਾਇਰ ਪਟੀਸ਼ਨ ‘ਤੇ ਆਪਣਾ ਫ਼ੈਸਲਾ ਸੁਣਾਇਆ ਕਿ ‘ਕੋਰੋਨਿਲ’ ਕੋਰੋਨਾ ਵਾਇਰਸ ਦਾ ਇਲਾਜ ਹੈ। ਦਿੱਲੀ ਹਾਈ ਕੋਰਟ ਨੇ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਉਸ ਦਾਅਵੇ ਨੂੰ ਵਾਪਸ ਲੈਣ ਲਈ ਕਿਹਾ ਹੈ ਜਿਸ ਵਿੱਚ ਉਨ੍ਹਾਂ ਨੇ ‘ਕੋਰੋਨਿਲ’ ਨੂੰ ਕੋਰੋਨਾ ਦੇ ਇਲਾਜ ਵਜੋਂ ਪ੍ਰਚਾਰਿਆ ਸੀ।
