ਨਵੀਂ ਦਿੱਲੀ: ਦਿੱਲੀ ਦੇ ਸਰਾਏ ਰੋਹਿਲਾ ਸਟੇਸ਼ਨ ਨੇੜੇ ਇੱਕ ਵੱਡਾ ਹਾਦਸਾ ਹੋਇਆ ਹੈ। ਇੱਥੇ ਇੱਕ ਮਾਲ ਗੱਡੀ ਦੇ 7 ਤੋਂ 8 ਡੱਬੇ ਪਟੜੀ ਤੋਂ ਉਤਰ ਗਏ। ਇਹ ਹਾਦਸਾ ਪਟੇਲ ਨਗਰ-ਦਯਾਬਸਤੀ ਸੈਕਸ਼ਨ ‘ਤੇ ਜ਼ਖੀਰਾ ਫਲਾਈਓਵਰ ਨੇੜੇ ਵਾਪਰਿਆ। ਡੀਸੀਪੀ ਰੇਲਵੇ ਕੇਪੀਐਸ ਮਲਹੋਤਰਾ ਦਾ ਕਹਿਣਾ ਹੈ ਕਿ ਟ੍ਰੈਕ ਉੱਤੇ ਕਿਸੇ ਜਾਨੀ ਨੁਕਸਾਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ।ਉਸਨੇ ਕਿਹਾ ਕਿ ਬਚਾਅ ਕਾਰਜ ਜਾਰੀ ਹਨ।
