ਇੱਕ ਡਗਲਸ ਸੀ-54 ਜਹਾਜ਼ ਫੇਅਰਬੈਂਕਸ, ਅਲਾਸਕਾ ਤੋਂ ਉਡਾਣ ਭਰਨ ਤੋਂ ਬਾਅਦ ਈਂਧਨ ਭਰਨ ਦੌਰਾਨ ਜੰਮੀ ਹੋਈ ਨਦੀ ਵਿੱਚ ਕ੍ਰੈਸ਼ ਹੋ ਗਿਆ। ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਦੇ ਹਵਾਲੇ ਨਾਲ ਕਿਹਾ ਜਾ ਰਿਹਾ ਹੈ ਕਿ ਹਾਦਸੇ ਦੇ ਦੌਰਾਨ ਜਹਾਜ਼ ਵਿੱਚ ਦੋ ਲੋਕ ਸਵਾਰ ਸਨ। ਅਤੇ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਹੁਣ FAA ਵਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ਼ੁਰੂਆਤੀ ਜਾਣਕਾਰੀ ਵਿੱਚ ਸਾਹਮਣੇ ਆਇਆ ਹੈ ਕਿ ਅਲਾਸਕਾ ਏਅਰ ਫਿਊਲ ਦੁਆਰਾ ਸੰਚਾਲਿਤ ਪਾਰਟ 91 ਫਿਊਲ ਟਰਾਂਸਪੋਰਟ ਫਲਾਈਟ ਨੇ ਸਥਾਨਕ ਸਮੇਂ ਅਨੁਸਾਰ ਸਵੇਰੇ 10 ਵਜੇ ਫੇਅਰਬੈਂਕਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰੀ ਸੀ ਜਦੋਂ ਉਹ ਉਡਾਣ ਭਰਨ ਤੋਂ ਬਾਅਦ ਟੈਨਨਾ ਨਦੀ ਵਿੱਚ ਹਾਦਸਾਗ੍ਰਸਤ ਹੋ ਗਈ। ਹਾਲਾਂਕਿ, NTSB ਨੇ ਕੁਝ ਏਜੰਟਾਂ ਨੂੰ ਘਟਨਾ ਸਥਾਨ ‘ਤੇ ਭੇਜਿਆ ਜੋ ਮਾਮਲੇ ਦੀ ਜਾਂਚ ਕਰ ਰਹੇ ਹਨ। ਖਬਰਾਂ ਹਨ ਕਿ ਇਸ ਹਾਦਸੇ ਨੂੰ ਲੈ ਕੇ ਏਅਰਪੋਰਟ ਅਧਿਕਾਰੀਆਂ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ। ਦੱਸ ਦੇਈਏ ਕਿ ਅਮਰੀਕੀ ਰਾਜ ਅਲਾਸਕਾ ਵਿਚ ਮੌਜੂਦ ਟੈਨਨਾ ਨਦੀ ਆਮ ਤੌਰ ‘ਤੇ ਅਕਤੂਬਰ ਅਤੇ ਨਵੰਬਰ ਦੇ ਦੌਰਾਨ ਜੰਮ ਜਾਂਦੀ ਹੈ। ਸਰਦੀਆਂ ਦੇ ਮੌਸਮ ਦੀਆਂ ਸਥਿਤੀਆਂ ‘ਤੇ ਨਿਰਭਰ ਕਰਦਿਆਂ, ਪੂਰੇ ਸਰਦੀਆਂ ਦੌਰਾਨ ਬਰਫਬਾਰੀ ਜਾਰੀ ਰਹਿੰਦੀ ਹੈ। ਅਤੇ ਬਰਫ ਦੇ ਡਿਪਾਜ਼ਿਟ ਦੀ ਔਸਤ ਮੋਟਾਈ ਲਗਭਗ 110 ਸੈਂਟੀਮੀਟਰ ਹੋ ਜਾਂਦੀ ਹੈ। ਇਸ ਦੌਰਾਨ ਅਲਾਸਕਾ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਨੇ ਇਕ ਬਿਆਨ ਵਿਚ ਕਿਹਾ ਕਿ ਜਹਾਜ਼ ਨਦੀ ਦੇ ਕੰਢੇ ਦੇ ਨੇੜੇ ਇਕ ਪਹਾੜੀ ਤੋਂ ਫਿਸਲ ਗਿਆ ਅਤੇ ਉਸ ਵਿੱਚ ਅੱਗ ਲੱਗ ਗਈ। ਕੋਈ ਵੀ ਜਿਉਂਦਾ ਨਹੀਂ ਬਚਿਆ।
