ਤੇਜ਼ ਰਫਤਾਰੀ ਮੌਤ ਦੀ ਤਿਆਰੀ, ਕਹਾਵਤ ਇੱਕ ਵਾਰ ਫੇਰ ਮੋਹਾਲੀ ਵਿੱਚ ਸੱਚ ਸਾਬਤ ਹੁੰਦੀ ਹੋਈ ਨਜ਼ਰ ਆਈ।ਰਾਤ ਮੋਹਾਲੀ ਤੇ ਸੈਕਟਰ 79 ਲਾਈਟ ਪੁਆਇੰਟ ਤੇ ਇੱਕ ਤੇਜ਼ ਰਫ਼ਤਾਰ ਫਾਰਚੂਨਰ ਕਾਰ ਨੇ ਸਕੋਡਾ ਕਾਰ ਨੂੰ ਜ਼ਬਰਦਸਤ ਟੱਕਰ ਮਾਰੀ ਜਿਸ ਵਿੱਚ ਸਕੋਡਾ ਕਾਰ ਸਵਾਰ ਦੋ ਵਿਅਕਤੀਆਂ ਦੀ ਮੋਕੇ ਤੇ ਹੀ ਮੌਤ ਹੋ ਗਈ। ਫਾਰਚੂਨਰ ਕਾਰ ਸਵਾਰ ਦੁਰਘਟਨਾ ਤੋਂ ਬਾਅਦ ਮੋਕੇ ਤੋਂ ਫਰਾਰ ਹੋ ਗਏ। ਮ੍ਰਿਤਕਾਂ ਦੀ ਪਹਿਚਾਨ ਗੁਰਬੰਸ ਸਿੰਘ @ ਰਾਜਾ ਢਿਲੋ ਅਤੇ ਦਲਜੀਤ ਸਿੰਘ ਵਜੋਂ ਹੋਈ ਹੈ।
ਦੋਨੋ ਬਰੂ ਬਰੋਸ ਹੋਟਲ ਦੇ ਕਰਮਚਾਰੀ ਸਨ।
