ਅਮਰੀਕਾ ਨੂੰ ਡੋਨਾਲਡ ਟਰੰਪ ਦੇ ਰੂਪ ਵਿੱਚ ਇੱਕ ਨਵਾਂ ਰਾਸ਼ਟਰਪਤੀ ਮਿਲਿਆ ਹੈ। ਉਨ੍ਹਾਂ ਨੇ ਕਈ ਸਖ਼ਤ ਫੈਸਲੇ ਲਏ, ਅਤੇ ਜਿਵੇਂ ਹੀ ਟਰੰਪ ਨੇ ਸੱਤਾ ਸੰਭਾਲੀ, ਉਨ੍ਹਾਂ ਨੇ ਦੇਸ਼ ਤੋਂ ਵਿਦੇਸ਼ ਤੱਕ ਅਮਰੀਕੀ ਨੀਤੀਆਂ ਵਿੱਚ ਕਈ ਵੱਡੇ ਬਦਲਾਅ ਲਿਆਉਣ ਦੀ ਗੱਲ ਕੀਤੀ।
ਉਨ੍ਹਾਂ ਨੇ ਸਹੁੰ ਚੁੱਕਣ ਦੇ ਸਿਰਫ਼ 6 ਘੰਟਿਆਂ ਦੇ ਅੰਦਰ ਹੀ ਬਿਡੇਨ ਦੇ 78 ਫੈਸਲਿਆਂ ਨੂੰ ਉਲਟਾ ਦਿੱਤਾ। ਇਸ ਵਿੱਚ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕੱਢਣਾ, ਬੱਚਿਆਂ ਦੀ ਨਾਗਰਿਕਤਾ ਰੱਦ ਕਰਨਾ ਅਤੇ ਅਮਰੀਕਾ ਨੂੰ WHO ਅਤੇ ਪੈਰਿਸ ਜਲਵਾਯੂ ਸਮਝੌਤੇ ਤੋਂ ਬਾਹਰ ਕੱਢਣ ਵਰਗੇ ਫੈਸਲੇ ਸ਼ਾਮਲ ਹਨ।
ਇਸ ਵਿੱਚ ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ (WHO) ਦੀ ਮੈਂਬਰਸ਼ਿਪ ਤੋਂ ਪਿੱਛੇ ਹਟਣ ਦਾ ਆਦੇਸ਼ ਵੀ ਸ਼ਾਮਲ ਹੈ। ਉਨ੍ਹਾਂ ਨੇ ਇਸ ਦੇ ਪਿੱਛੇ ਦਾ ਕਾਰਨ COVID-19 ਦੇ ਫੈਲਣ ਨੂੰ ਰੋਕਣ ਵਿੱਚ WHO ਦੀ ਅਸਫਲਤਾ ਦਾ ਹਵਾਲਾ ਦਿੱਤਾ ਹੈ।
ਟਰੰਪ ਨੇ ਦਵਾਈਆਂ ਦੀਆਂ ਕੀਮਤਾਂ ਘਟਾਉਣ ਦੇ ਹੁਕਮ ਨੂੰ ਵੀ ਉਲਟਾ ਦਿੱਤਾ ਹੈ। ਇਸ ਤੋਂ ਇਲਾਵਾ, ਟਰੰਪ ਨੇ ਮੈਕਸੀਕੋ ਦੀ ਖਾੜੀ ਦਾ ਨਾਮ ਬਦਲ ਕੇ ਅਮਰੀਕਾ ਦੀ ਖਾੜੀ ਕਰਨ ਦੇ ਆਦੇਸ਼ ‘ਤੇ ਵੀ ਦਸਤਖਤ ਕੀਤੇ। ਉਹਨਾਂ ਨੇ 6 ਜਨਵਰੀ 2021 ਨੂੰ ਕੈਪੀਟਲ ਹਿੱਲ ‘ਤੇ ਹੋਏ ਹਮਲੇ ਦੇ ਦੋਸ਼ੀ 1500 ਲੋਕਾਂ ਨੂੰ ਮਾਫ਼ ਕਰ ਦਿੱਤਾ ਹੈ, ਜਿਸ ਬਾਰੇ ਉਹਨਾਂ ਨੇ ਚੋਣਾਂ ਦੌਰਾਨ ਵੀ ਗੱਲ ਕੀਤੀ ਸੀ।
ਟਰੰਪ ਨੇ ਤੁਰੰਤ ਪ੍ਰਭਾਵ ਨਾਲ ਸਾਰੇ ਸਰਕਾਰੀ ਕਰਮਚਾਰੀਆਂ ਲਈ ਘਰ ਤੋਂ ਕੰਮ ਕਰਨਾ ਰੱਦ ਕਰ ਦਿੱਤਾ। ਇਸ ਆਦੇਸ਼ ਵਿੱਚ, ਰਿਮੋਟ ਕੰਮ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਵਿਵਸਥਾ ਨੂੰ ਪ੍ਰਵਾਨਗੀ ਦਿੱਤੀ ਗਈ ਹੈ।
ਟਰੰਪ ਨੇ 15 ਹੋਰ ਵੱਡੇ ਬਦਲਾਅ ਕੀਤੇ ਹਨ, ਜਿਸ ਵਿੱਚ ਜਨਮ ਸਿੱਧ ਨਾਗਰਿਕਤਾ ਨੂੰ ਖਤਮ ਕਰ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢ ਦਿੱਤਾ ਜਾਵੇਗਾ। ਅਤੇ ਮੈਕਸੀਕੋ ਸਰਹੱਦ ‘ਤੇ ਐਮਰਜੈਂਸੀ ਘੋਸ਼ਿਤ ਕੀਤੀ ਜਾਵੇਗੀ। ਨਾਲ ਹੀ ਟਿਕਟੋਕ ‘ਤੇ ਪਾਬੰਦੀ ਹਟਾ ਦਿੱਤੀ ਗਈ ਹੈ।
ਅਮਰੀਕਾ ਵਿੱਚ ਸਿਰਫ਼ 2 ਹੀ ਲਿੰਗ ਹੋਣਗੇ, ਜਿਸ ਵਿੱਚ ਮੈਲ ਅਤੇ ਫੀਮੇਲ ਸ਼ਾਮਲ ਹੋਣਗੇ। ਅਤੇ ਮੰਗਲ ਗ੍ਰਹਿ ‘ਤੇ ਪੁਲਾੜ ਯਾਤਰੀਆਂ ਨੂੰ ਭੇਜਣ ਦਾ ਐਲਾਨ ਕੀਤਾ ਗਿਆ, ਨਾਲ ਹੀ ਕਿਊਬਾ ਨੂੰ ਫਿਰ ਅੱਤਵਾਦ ਨੂੰ ਸਪਾਂਸਰ ਕਰਨ ਵਾਲੇ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।
Top of Form
Bottom of Form