19 ਜਨਵਰੀ 2024: ਲੁਧਿਆਣਾ ‘ਚ ਪੇਸ਼ੀ ਤੋਂ ਵਾਪਸ ਆ ਰਹੀ ਕੈਦੀਆਂ ਨਾਲ ਭਰੀ ਬੱਸ ਨੇ ਬੱਸ ਨੂੰ ਟੱਕਰ ਮਾਰ ਦਿੱਤੀ।ਇਸ ਦੌਰਾਨ ਸੜਕ ‘ਤੇ ਹੀ ਹੰਗਾਮਾ ਹੋ ਗਿਆ।ਡਰਾਈਵਰ ਵੱਲੋਂ ਦੋਸ਼ ਲਗਾਇਆ ਜਾ ਰਿਹਾ ਹੈ ਕਿ ਬੱਸ ਡਰਾਈਵਰ ਪੁਲਿਸ ਦੀ ਵਰਦੀ ‘ਚ ਸੀ। ਉਸ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਇਸ ਦੌਰਾਨ ਸੜਕ ‘ਤੇ ਹੀ ਕਾਫੀ ਹੰਗਾਮਾ ਹੋ ਗਿਆ।ਇਸ ਦੌਰਾਨ ਇਕ ਹੋਰ ਮੁਲਾਜ਼ਮ ਨੇ ਕੈਦੀਆਂ ਦਾ ਹਵਾਲਾ ਦੇ ਕੇ ਬੱਸ ਨੂੰ ਰਵਾਨਾ ਕਰ ਦਿੱਤਾ ਅਤੇ ਡਰਾਈਵਰ ਵਾਰ-ਵਾਰ ਕਹਿੰਦਾ ਰਿਹਾ ਕਿ ਉਸ ਖਿਲਾਫ ਕਾਰਵਾਈ ਕੀਤੀ ਜਾਵੇ।