ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ‘ਤੇ ਸੋਮਵਾਰ ਨੂੰ ਡੈਲਟਾ ਏਅਰਲਾਈਨਜ਼ ਦੀ ਇੱਕ ਫਲਾਈਟ ਕਰਾਸ਼ ਹੋ ਗਈ। ਫਲਾਈਟ 4819, ਜੋ ਮਿਨੀਆਪੋਲਿਸ ਤੋਂ ਆ ਰਹੀ ਸੀ, ਲੈਂਡਿੰਗ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਜਹਾਜ਼ ਬਰਫ਼ੀਲੀ ਜ਼ਮੀਨ ‘ਤੇ ਉਲਟਾ ਹੋ ਗਿਆ ਅਤੇ ਇਸ ਵਿੱਚ ਅੱਗ ਲੱਗ ਗਈ।ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ ਸਾਰੇ 80 ਯਾਤਰੀ ਅਤੇ ਕਰਿਊ ਮੈਂਬਰ ਸੁਰੱਖਿਅਤ ਬਾਹਰ ਨਿਕਲ ਗਏ ਹਨ। ਪੀਲ ਰੀਜਨਲ ਪੈਰਾਮੈਡਿਕ ਸਰਵਿਸਿਜ਼ ਦੇ ਅਨੁਸਾਰ, 15 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿਨ੍ਹਾਂ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ। ਇਨ੍ਹਾਂ ਵਿੱਚੋਂ ਤਿੰਨ ਲੋਕਾਂ ਦੀ ਹਾਲਤ ਗੰਭੀਰ ਹੈ: ਜਿਨ੍ਹਾਂ ਵਿੱਚ ਇੱਕ ਬੱਚਾ, ਇੱਕ 60 ਸਾਲ ਦਾ ਆਦਮੀ ਅਤੇ ਇੱਕ 40 ਸਾਲ ਦੀ ਔਰਤ ਸ਼ਾਮਲ ਹੈ। ਬਾਕੀ ਦੇ 12 ਲੋਕਾਂ ਨੂੰ ਹਲਕੀਆਂ ਸੱਟਾਂ ਆਈਆਂ ਹਨ। ਹਾਦਸੇ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੈ, ਪਰ ਜਾਂਚ ਜਾਰੀ ਹੈ। ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਆਫ਼ ਕੈਨੇਡਾ ਜਾਂਚ ਦੀ ਅਗਵਾਈ ਕਰੇਗਾ। ਹਾਦਸੇ ਦੇ ਸਮੇਂ ਇਲਾਕੇ ਵਿੱਚ ਤੇਜ਼ ਹਵਾਵਾਂ ਅਤੇ ਬਰਫ਼ਬਾਰੀ ਹੋ ਰਹੀ ਸੀ, ਜੋ ਕਿ ਹਾਦਸੇ ਦਾ ਕਾਰਨ ਹੋ ਸਕਦੀ ਹੈ। ਏਅਰਪੋਰਟ ਨੂੰ ਸ਼ਾਮ 4:30 ਵਜੇ ਤੱਕ ਬੰਦ ਕਰ ਦਿੱਤਾ ਗਿਆ
