BTV BROADCASTING

ਟੈਰਿਫਾਂ ਕਾਰਨ ਸ਼ੂਗਰ ਇੰਡਸਟਰੀ ਨੂੰ ਹੋ ਸਕਦਾ ਵੱਡਾ ਨੁਕਸਾਨ

ਟੈਰਿਫਾਂ ਕਾਰਨ ਸ਼ੂਗਰ ਇੰਡਸਟਰੀ ਨੂੰ ਹੋ ਸਕਦਾ ਵੱਡਾ ਨੁਕਸਾਨ

ਕੈਨੇਡਾ ਦੀ ਸ਼ੂਗਰ ਅਤੇ ਕੈਂਡੀ ਇੰਡਸਟਰੀ ਨੂੰ ਅਮਰੀਕੀ ਟੈਰਿਫਾਂ ਕਾਰਨ ਗੰਭੀਰ ਨੁਕਸਾਨ ਹੋ ਸਕਦਾ ਹੈ, ਕਿਉਂਕਿ ਇਸ ਉਦਯੋਗ ਦਾ 80% ਤੋਂ ਵੱਧ ਕਾਰੋਬਾਰ ਅਮਰੀਕਾ ਨਾਲ ਜੁੜਿਆ ਹੈ। ਇਹ ਜਾਣਕਾਰੀ ਫਾਰਮ ਕ੍ਰੈਡਿਟ ਕੈਨੇਡਾ (ਐਫ.ਸੀ.ਸੀ.) ਦੀ ਇੱਕ ਰਿਪੋਰਟ ਵਿੱਚ ਸਾਹਮਣੇ ਆਈ ਹੈ।ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਨੇਡਾ ‘ਤੇ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੈ, ਜਿਸ ‘ਤੇ ਕੈਨੇਡਾ ਨੇ ਵੀ ਜਵਾਬੀ ਕਾਰਵਾਈ ਕਰਨ ਦਾ ਐਲਾਨ ਕੀਤਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਟੈਰਿਫ ਕੈਨੇਡਾ ਦੇ ਸ਼ੂਗਰ ਅਤੇ ਕੈਂਡੀ ਉਦਯੋਗ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰ ਸਕਦੇ ਹਨ।2024 ਵਿੱਚ, ਕੈਨੇਡਾ ਨੇ ਅਮਰੀਕਾ ਨੂੰ 5.3 ਬਿਲੀਅਨ ਡਾਲਰ ਦੇ ਸ਼ੂਗਰ ਅਤੇ ਕੈਂਡੀ ਪ੍ਰੋਡਕਟਸ ਇੰਪੋਰਟ ਕੀਤੇ ਸਨ। ਕੈਨੇਡਾ ਅਮਰੀਕਾ ਨੂੰ ਸ਼ੂਗਰ ਅਤੇ ਕੈਂਡੀ ਦਾ ਸਭ ਤੋਂ ਵੱਡਾ ਇੰਪੋਰਟਰ ਹੈ। ਕੈਨੇਡਾ ਵਿੱਚ ਸ਼ੂਗਰ ਦੀਆਂ ਕੀਮਤਾਂ ਅਮਰੀਕਾ ਨਾਲੋਂ ਕਾਫੀ ਘੱਟ ਹਨ, ਜਿਸ ਕਾਰਨ ਕੈਨੇਡਾ ਵਿੱਚ ਕੈਂਡੀ ਬਣਾਉਣ ਵਾਲੀਆਂ ਕੰਪਨੀਆਂ ਨੂੰ ਫਾਇਦਾ ਹੁੰਦਾ ਹੈ। ਹਾਲਾਂਕਿ, ਟੈਰਿਫਾਂ ਕਾਰਨ ਇਹ ਫਾਇਦਾ ਖਤਮ ਹੋ ਸਕਦਾ ਹੈ। ਕੈਨੇਡਾ ਦੀਆਂ ਕੁਝ ਕੰਪਨੀਆਂ, ਜਿਵੇਂ ਕਿ ਰੋਜਰਸ ਸ਼ੂਗਰ ਅਤੇ ਕੈਡਬਰੀ ਚਾਕਲੇਟ ਬਣਾਉਣ ਵਾਲੀ ਮੋਂਡੇਲੇਜ਼ ਇੰਟਰਨੈਸ਼ਨਲ, ਨੇ ਆਪਣੀਆਂ ਰਿਪੋਰਟਾਂ ਵਿੱਚ ਕਿਹਾ ਹੈ ਕਿ ਟੈਰਿਫਾਂ ਨਾਲ ਉਨ੍ਹਾਂ ਦੇ ਕਾਰੋਬਾਰ ‘ਤੇ ਨਕਾਰਾਤਮਕ ਪ੍ਰਭਾਵ ਪਏਗਾ।ਕੁਝ ਕੰਪਨੀਆਂ ਇਸ ਸਥਿਤੀ ਤੋਂ ਨਿਪਟਣ ਲਈ ਅਮਰੀਕਾ ਵਿੱਚ ਨਵੀਆਂ ਫੈਕਟਰੀਆਂ ਲਗਾਉਣ ‘ਤੇ ਵਿਚਾਰ ਕਰ ਸਕਦੀਆਂ ਹਨ। ਇਸ ਦੇ ਨਾਲ ਹੀ, ਕੈਨੇਡਾ ਦੀਆਂ ਕੰਪਨੀਆਂ ਨੂੰ ਕੋਕੋ ਦੀਆਂ ਵਧ ਰਹੀਆਂ ਕੀਮਤਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਕਿ ਮੌਸਮੀ ਪਰਿਵਰਤਨ ਕਾਰਨ ਹੋ ਰਹੀਆਂ ਹਨ।

Related Articles

Leave a Reply