ਹਲਕਾ ਕਰਤਾਰਪੁਰ (ਰਿਜ਼ਰਵ) ਦਾ ਵੋਟਰ ਇਕ ਸਮੇਂ ਕਾਂਗਰਸ ਅਤੇ ਅਕਾਲੀ ਦਲ ਦੇ ਵੱਡੇ ਵੋਟ ਬੈਂਕ ਦਾ ਹਿੱਸਾ ਸੀ, ਜਿਸ ’ਤੇ ਪਹਿਲੀ ਵਾਰ ਪਿਛਲੀਆਂ ਚੋਣਾਂ ’ਚ ਆਮ ਆਦਮੀ ਪਾਰਟੀ ਨੇ ਸੰਨ੍ਹ ਲਾ ਕੇ ਇਸ ਹਲਕੇ ਤੋਂ ਜਿੱਤ ਹਾਸਲ ਕੀਤੀ ਤੇ ਉਸ ਸਮੇਂ ‘ਆਪ’ ਦੇ ਕੋਲ ਕੋਈ ਬਹੁਤਾ ਕੈਡਰ ਵੀ ਨਹੀਂ ਸੀ। ਇਹ ਚੋਣ ਸਿਰਫ ਬਲਕਾਰ ਸਿੰਘ ਦੀ ਨਿੱਜੀ ਪਛਾਣ ਤੇ ਨੇੜਤਾ ਨਾਲ ਉਹ ਜਿੱਤ ਕੇ ਵਿਧਾਇਕ ਦੀ ਪੌੜੀ ਚੜ੍ਹੇ, ਪਰ ਇਸ ‘ਆਪ’ ਦੀ ਹਨ੍ਹੇਰੀ ਵਿਚਕਾਰ ਦੇ ਔਖੇ ਸਮੇਂ ਵੀ ਕਾਂਗਰਸ ਕੋਲ ਇਕ ਵੱਡਾ ਵੋਟ ਬੈਂਕ, ਜੋ ਕਿ ਚੌਧਰੀ ਜਗਜੀਤ ਸਿੰਘ ਪਰਿਵਾਰ ਦੀ ਇਸ ਹਲਕੇ ਦੇ ਲੋਕਾਂ ਨਾਲ ਨੇੜੇ ਦੇ ਸਬੰਧਾਂ ਕਾਰਨ ਚੌਧਰੀ ਸੁਰਿੰਦਰ ਡਟਿਆ ਰਿਹਾ। ਇਹ ਖੇਤਰ ਕਾਂਗਰਸ ਦੀ ਆਪਸੀ ਫੁੱਟ ਦਾ ਵੀ ਸ਼ਿਕਾਰ ਹੋਇਆ ਤੇ ਇਕ ਸਮੇਂ ਤਾਂ ਕਾਂਗਰਸ ਦੇ ਸੀਨੀ. ਆਗੂਆਂ ਦੇ ਖੇਮੇ ਨੇ ਰਾਜਨੀਤੀ ਤੋਂ ਦੂਰੀ ਵੀ ਬਣਾ ਲਈ ਸੀ ਪਰ ਚੋਣਾਂ ’ਚ ਕਾਂਗਰਸ ਵਰਕਰ ਮੁੜ ਡਟ ਵੀ ਗਿਆ ਪਰ ਮੌਜੂਦਾ ਹਾਲਾਤਾਂ ’ਚ ਪਾਰਟੀ ਦੇ ਮੋਢੀ ਚੌਧਰੀ ਸੁਰਿੰਦਰ ਸਿੰਘ ਦੇ ਕਾਂਗਰਸ ਛੱਡ ‘ਆਪ’ ਦਾ ਪੱਲਾ ਫੜਨ ਨਾਲ ਪਾਰਟੀ ਵਰਕਰਾਂ ’ਚ ਡਾਹਢੀ ਨਿਰਾਸ਼ਾ ਵੇਖਣ ਨੂੰ ਮਿਲ ਰਹੀ ਹੈ। ਕੁਝ ਕੁ ਸੀਨੀ. ਆਗੂਆਂ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਕਿਹਾ ਕਿ ਕੋਈ ਵੀ ਲੀਡਰ ਖੁਦ ਨਹੀਂ ਬਣਦਾ ਉਸ ਨੂੰ ਲੀਡਰ ਪਾਰਟੀ ਬਣਾਉਂਦੀ ਹੈ ਤੇ ਪਾਰਟੀ ਤੋਂ ਉਪਰ ਕੁਝ ਨਹੀਂ।
