ਫਾਜ਼ਿਲਕਾ ਦੇ ਸਰਹੱਦੀ ਖੇਤਰ ਦੇ ਪਿੰਡ ਮਹਾਤਮ ਨਗਰ ਦੇ ਸਰਕਾਰੀ ਸਕੂਲ ਨੂੰ ਚੋਰਾਂ ਦੇ ਵੱਲੋਂ ਉਸ ਵੇਲੇ ਨਿਸ਼ਾਨਾ ਬਣਾਇਆ ਗਿਆ ਜਦੋਂ ਕਿ ਸਕੂਲ ਦੇ ਵਿੱਚ ਛੁੱਟੀਆਂ ਹੋ ਗਈਆਂ, ਛੁੱਟੀਆਂ ਹੋਣ ਤੋਂ ਬਾਅਦ ਚੋਰਾਂ ਨੂੰ ਜਿਵੇਂ ਇਸ ਗੱਲ ਦਾ ਪਤਾ ਲੱਗਿਆ ਕਿ ਸਕੂਲ ਦੇ ਵਿੱਚ ਕੋਈ ਵੀ ਨਹੀਂ ਆਉਂਦਾ ਜਾਂਦਾ ਤਾਂ ਚੋਰਾਂ ਦੇ ਵੱਲੋਂ ਸਕੂਲ ਦੇ ਇੱਕ ਕਮਰੇ ਦੀ ਜਾਲੀ ਨੂੰ ਕੱਟ ਕੇ ਉਸ ਦੇ ਅੰਦਰ ਇੱਕ ਚੋਰ ਦਾਖਲ ਹੋ ਜਾਂਦਾ ਹੈ ਅਤੇ ਦੂਸਰਾ ਚੋਰ ਬਾਹਰ ਪਹਿਰਾ ਦੇ ਰਿਹਾ ਹੁੰਦਾ ਹੈ | ਇਸ ਤੋਂ ਬਾਅਦ ਜਿਵੇਂ ਪਿੰਡ ਵਾਸੀਆਂ ਨੂੰ ਪਤਾ ਲੱਗਦਾ ਤਾਂ ਪਿੰਡ ਵਾਸੀ ਮੌਕੇ ਤੇ ਪਹੁੰਚ ਕੇ ਵੇਖਦੇ ਹਨ ਕਿ ਇੱਕ ਚੋਰ ਕਮਰੇ ਦੇ ਅੰਦਰ ਵੜ ਕੇ ਮਿਡ ਮਿਲ ਦਾ ਰਾਸ਼ਨ ਚੋਰੀ ਕਰ ਰਿਹਾ ਹੈ | ਤਾਂ ਪਿੰਡ ਵਾਸੀਆਂ ਦੇ ਵੱਲੋਂ ਉਕਤ ਚੋਰ ਨੂੰ ਮੌਕੇ ਤੋਂ ਭਜਾਇਆ ਜਾਂਦਾ ਅਤੇ ਪੁਲਿਸ ਨੂੰ ਇਸ ਦੀ ਸੂਚਨਾ ਦੇ ਦਿੱਤੀ ਜਾਂਦੀ ਹੈ | ਪੁਲਿਸ ਨੂੰ ਸੂਚਨਾ ਦੇਣ ਤੋਂ ਬਾਅਦ ਪੁਲਿਸ ਦੇ ਵੱਲੋਂ ਉਕਤ ਚੋਰਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
