ਚੀਨ ਦੇ ਲੰਬੀ ਦੂਰੀ ਦੀ ਮਿਜ਼ਾਈਲ ਪ੍ਰੀਖਣ ਨੇ ਵਧਾਈ ਚਿੰਤਾ। ਚੀਨ ਨੇ ਹਾਲ ਹੀ ਵਿੱਚ ਇੱਕ ਲੰਬੀ ਦੂਰੀ ਦੀ ਇੰਟਰ ਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲ (ICBM) ਦਾ ਪ੍ਰੀਖਣ ਕੀਤਾ ਜੋ ਅੰਤਰਰਾਸ਼ਟਰੀ ਪਾਣੀਆਂ ਵਿੱਚ ਉਤਰੀ, ਜਿਸ ਨੂੰ 40 ਸਾਲਾਂ ਵਿੱਚ ਇਸ ਕਿਸਮ ਦਾ ਪਹਿਲਾ ਪ੍ਰੀਖਣ ਦੱਸਿਆ ਜਾ ਰਿਹਾ ਹੈ। ਬੀਜਿੰਗ ਦਾ ਦਾਅਵਾ ਹੈ ਕਿ ਇਹ ਪ੍ਰੀਖਣ ਰੁਟੀਨ ਸੀ ਅਤੇ ਕਿਸੇ ਖਾਸ ਦੇਸ਼ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਸੀ। ਪਰ ਇਸ ਨੇ ਜਾਪਾਨ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਰਗੇ ਗੁਆਂਢੀ ਦੇਸ਼ਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ, ਜਿਨ੍ਹਾਂ ਨੂੰ ਪਹਿਲਾਂ ਇਸ ਬਾਰੇ ਸੂਚਿਤ ਨਹੀਂ ਕੀਤਾ ਗਿਆ ਸੀ। ਕਾਬਿਲੇਗੌਰ ਹੈ ਕਿ ਇਹ ਮਿਜ਼ਾਈਲ ਪ੍ਰੀਖਣ ਅਜਿਹੇ ਸਮੇਂ ਹੋਇਆ ਹੈ ਜਦੋਂ ਭਾਰਤ-ਪ੍ਰਸ਼ਾਂਤ ਖੇਤਰ ‘ਚ ਵਧਦੇ ਤਣਾਅ ਚੀਨ ਦੀ ਵਧਦੀ ਪ੍ਰਮਾਣੂ ਸਮਰੱਥਾ ਨੂੰ ਉਜਾਗਰ ਕਰ ਰਹੇ ਹਨ। ਦੱਸਦਈਏ ਕਿ ਅਮਰੀਕਾ ਨੇ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਕਿ ਚੀਨ ਆਪਣੇ ਪ੍ਰਮਾਣੂ ਹਥਿਆਰਾਂ ਦਾ ਨਿਰਮਾਣ ਕਰ ਰਿਹਾ ਹੈ, ਹਾਲਾਂਕਿ ਇਹ ਅਮਰੀਕਾ ਅਤੇ ਰੂਸ ਦੇ ਭੰਡਾਰਾਂ ਦੇ ਮੁਕਾਬਲੇ ਬਹੁਤ ਛੋਟਾ ਹੈ। ਇਸ ਪ੍ਰੀਖਣ ਨੂੰ ਲੈ ਕੇ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਹ ਪ੍ਰੀਖਣ ਇਸ ਚੀਜ਼ ਦੀ ਯਾਦ ਦਿਵਾਉਂਦਾ ਹੈ ਕਿ ਏਸ਼ੀਆ ਵਿੱਚ ਪਰਮਾਣੂ ਗਤੀਸ਼ੀਲਤਾ ਬਦਲ ਰਹੀ ਹੈ। ਉਥੇ ਹੀ ਜਾਪਾਨ ਅਤੇ ਆਸਟਰੇਲੀਆ ਵਰਗੇ ਦੇਸ਼ਾਂ ਨੇ ਇਸ ਟੈਸਟ ਨੂੰ ਅਸਥਿਰ ਕਰਾਰ ਦਿੰਦੇ ਹੋਏ ਚਿੰਤਾ ਜ਼ਾਹਰ ਕੀਤੀ ਹੈ। ਮਾਹਰਾਂ ਦਾ ਮੰਨਣਾ ਹੈ ਕਿ ਹਾਲਾਂਕਿ ਇਹ ਟੈਸਟ ਕੋਈ ਰਾਜਨੀਤਿਕ ਸੰਦੇਸ਼ ਨਹੀਂ ਸੀ, ਪਰ ਇਹ ਟਕਰਾਅ ਦੀ ਸਥਿਤੀ ਵਿੱਚ, ਖਾਸ ਤੌਰ ‘ਤੇ ਤਾਈਵਾਨ ਅਤੇ ਹੋਰ ਖੇਤਰੀ ਵਿਵਾਦਾਂ ਦੇ ਸੰਬੰਧ ਵਿੱਚ ਆਪਣੇ ਬਚਾਅ ਲਈ ਚੀਨ ਦੀ ਤਿਆਰੀ ਨੂੰ