ਚਿਲੀ ਦੇ ਸਥਾਨਕ ਸਮਾਚਾਰ ਆਊਟਲੈੱਟ ਲ ਟਰਸੇਰਾ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਚਿਲੀ ਦੇ ਸਾਬਕਾ ਰਾਸ਼ਟਰਪਤੀ ਸਬੇਸਟੇਨ ਪਿਨੇਰਾ ਦੀ ਮੰਗਲਵਾਰ ਨੂੰ ਦੇਸ਼ ਦੇ ਦੱਖਣ ਵਿੱਚ ਇੱਕ ਹੈਲੀਕਾਪਟਰ ਹਾਦਸੇ ਵਿੱਚ ਮੌਤ ਹੋ ਗਈ ਹੈ। ਲ-ਟਰਸੇਰਾ ਦੇ ਹਵਾਲੇ ਨਾਲ ਸਰਕਾਰੀ ਸੂਤਰਾਂ ਨੇ ਕਿਹਾ ਕਿ ਜਦੋਂ ਇਹ ਹੈਲੀਕਾਪਟਰ ਕਰੈਸ਼ ਹੋਇਆ ਤਾਂ ਚਾਰ ਲੋਕ ਇਸ ਹੈਲੀਕੋਪਟਰ ਵਿੱਚ ਸਵਾਰ ਸੀ, ਜਿਨ੍ਹਾਂ ਵਿਚੋਂ ਤਿੰਨ ਨੂੰ ਪਹਿਲਾਂ ਜਵਾਬ ਦੇਣ ਵਾਲਿਆਂ ਦੁਆਰਾ ਲੱਭਿਆ ਗਿਆ। ਚਿਲੀ ਦੀ ਨੈਸ਼ਨਲ ਡਿਸਾਸਟਰ ਏਜੰਸੀ SENAPRAD ਨੇ ਪੁਸ਼ਟੀ ਕੀਤੀ ਹੈ ਕਿ ਦੱਖਣੀ ਸ਼ਹਿਰ ਲਾਗੋ ਰੈਨਕੋ ਵਿੱਚ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਤਿੰਨ ਲੋਕ ਜ਼ਖਮੀ ਹੋ ਗਏ। ਸਰਕਾਰ ਨੇ ਤੁਰੰਤ ਇਹ ਨਹੀਂ ਦੱਸਿਆ ਕਿ ਜਹਾਜ਼ ਵਿਚ ਕੌਣ-ਕੌਣ ਸਵਾਰ ਸੀ।