ਚਿਲੀ ਦੇ ਜੰਗਲਾਂ ‘ਚ ਅੱਗ ਦਾ ਤਾਂਡਵ ਸ਼ੁਰੂ ਅੱਗ ਲੱਗ ਗਈ ਹੈ, ਜਿਸ ਕਾਰਨ ਹੁਣ ਤੱਕ 112 ਲੋਕਾਂ ਦੀ ਮੌਤ ਹੋ ਚੁੱਕੀ ਹੈ| ਓਥੇ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸੈਂਕੜੇ ਲੋਕ ਲਾਪਤਾ ਹਨ| ਹੁਣ ਤੱਕ 1600 ਘਰ ਤਬਾਹ ਹੋ ਚੁੱਕੇ ਹਨ, ਤੇ ਕਈ ਸ਼ਹਿਰਾਂ ‘ਚ ਕਰਫਿਊ ਲਗਾਇਆ ਗਿਆ ਹੈ| ਅੱਗ ਬੁਝਾਉਣ ਲਈ 19 ਹੈਲੀਕਾਪਟਰ ਤੇ 450 ਤੋਂ ਵੱਧ ਫਾਇਰਫਾਈਟਰ ਤਾਇਨਾਤ ਕੀਤੇ ਗਏ ਹਨ| ਦੇਸ਼ ਦੇ ਰਾਸ਼ਟਰਪਤੀ ਗੈਬਰੀਅਲ ਬੋਰਿਕ ਨੇ ਰਾਸ਼ਟਰ ਨੂੰ ਸੰਬੋਧਿਤ ਕੀਤਾ| ਅੱਗ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ| ਬੋਰਿਕ ਨੇ ਚਿਲੀ ਵਾਸੀਆਂ ਨੂੰ ਬਚਾਅ ਕਰਮਚਾਰੀਆਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ |
