ਮਕਬੂਲਪੁਰਾ ਥਾਣੇ ਅਧੀਨ ਪੈਂਦੇ ਦਬੁਰਜੀ ਇਲਾਕੇ ਵਿੱਚ ਦੋ ਨੌਜਵਾਨਾਂ ਨੇ ਇੱਕ ਐਨਆਰਆਈ ਦੇ ਘਰ ਵਿੱਚ ਦਾਖ਼ਲ ਹੋ ਕੇ ਉਸ ‘ਤੇ ਗੋਲੀਆਂ ਚਲਾਈਆਂ। ਇਸ ਘਟਨਾ ਵਿੱਚ ਐਨਆਰਆਈ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖਮੀ ਨੂੰ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਹਮਲਾਵਰ ਕਾਰ ਦੀ ਆਰਸੀ ਕਰਵਾਉਣ ਦੇ ਬਹਾਨੇ ਘਰ ਅੰਦਰ ਦਾਖ਼ਲ ਹੋਏ ਸਨ। ਜਿਵੇਂ ਹੀ ਹਮਲਾਵਰ ਘਰ ਦੇ ਅੰਦਰ ਦਾਖਲ ਹੋਏ ਤਾਂ ਉਨ੍ਹਾਂ ਨੇ ਐਨਆਰਆਈ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਤਾਂ ਹਮਲਾਵਰਾਂ ਵਿੱਚੋਂ ਇੱਕ ਨੇ ਉਸ ਵੱਲ ਪਿਸਤੌਲ ਤਾਣ ਕੇ ਗੋਲੀ ਚਲਾ ਦਿੱਤੀ।
