BTV BROADCASTING

ਗ੍ਰੀਨ ਲਾਈਨ ਪ੍ਰਾਜੈਕਟ ਲਈ ਖਰੀਦੀ ਗਈ ਇਮਾਰਤ ਨੂੰ ਲੱਗੀ ਅੱਗ

ਗ੍ਰੀਨ ਲਾਈਨ ਪ੍ਰਾਜੈਕਟ ਲਈ ਖਰੀਦੀ ਗਈ ਇਮਾਰਤ ਨੂੰ ਲੱਗੀ ਅੱਗ

ਕੈਲਗਰੀ ਦੇ ਓ-ਕਲੇਅਰ ਇਲਾਕੇ ਵਿੱਚ ਮੰਗਲਵਾਰ ਰਾਤ ਨੂੰ ਇੱਕ ਇਮਾਰਤ ਵਿੱਚ ਅੱਗ ਲੱਗ ਗਈ, ਜਿਸਨੂੰ ਇਸ ਹਫਤੇ ਡੈਮੋਲਿਸ਼ ਕਰਨ ਲਈ ਤਿਆਰ ਕੀਤਾ ਗਿਆ ਸੀ। ਇਹ ਇਮਾਰਤ ਕੈਲਗਰੀ ਦੇ ਰਿਵਰ ਰਨ ਕੰਪਲੈਕਸ ਵਿੱਚ ਆਉਂਦੀ ਹੈ, ਜਿਸ ਵਿੱਚ ਪਿਛਲੇ ਕੁਝ ਮਹੀਨੇ ਤੋਂ ਓ-ਕਲੇਅਰ ਟਾਊਨਹੋਮਾਂ ਨੂੰ ਨਸ਼ਟ ਕਰਨ ਦਾ ਕੰਮ ਜਾਰੀ ਹੈ।
ਇਹ ਅੱਗ ਰਾਤ 9 ਵਜੇ ਦੇ ਆਸਪਾਸ ਲੱਗੀ, ਅੱਗ ਲੱਗਣ ਦੇ ਬਾਅਦ, ਫਾਇਰਫਾਈਟਰਾਂ ਨੇ ਜਲਦੀ ਹੀ ਇਮਾਰਤ ‘ਤੇ ਕਾਬੂ ਪਾਇਆ, ਪਰ ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਇਮਾਰਤ ਦੇ ਕਈ ਮੰਜ਼ਿਲਾਂ ਵਿੱਚ ਭਾਰੀ ਅੱਗ ਅਤੇ ਧੂਆਂ ਫੈਲ ਚੁੱਕਾ ਸੀ।
ਕੈਲਗਰੀ ਸ਼ਹਿਰ ਨੇ ਇਸ ਇਮਾਰਤ ਨੂੰ ਗਰੀਨ ਲਾਈਨ ਐਲ ਆਰ ਟੀ ਪ੍ਰਾਜੈਕਟ ਦੇ ਲਈ ਖਰੀਦਿਆ ਸੀ ਅਤੇ ਇਸਨੂੰ ਇਸ ਹਫਤੇ ਹੀ ਧਾਊਣ ਦੀ ਯੋਜਨਾ ਬਣਾਈ ਗਈ ਸੀ। ਇਹ ਇਮਾਰਤ ਖਾਲੀ ਸੀ ਅਤੇ ਅਤੈ ਕੋਈ ਵੀ ਨਹੀਂ ਰਹਿੰਦਾ ਸੀ ਇਸ ਲਈ ਕਿਸੇ ਨੂੰ ਜਾਨੀ ਨੁਕਸਾਨ ਨਹੀਂ ਪਹੁੰਚਾ।
ਫਾਇਰ ਡਿਪਾਰਟਮੈਂਟ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ “ਇਹ ਇਮਾਰਤ ਦਾ ਉਹ ਹਿੱਸਾ ਸੀ, ਜਿਸ ਨੂੰ ਇਸ ਹਫਤੇ ਹੀ ਡੈਮੋਲਿਸ਼ਨ ਲਈ ਤਿਆਰ ਕੀਤਾ ਗਿਆ ਸੀ”। ਇਨ੍ਹਾਂ ਦੇ ਅਨੁਸਾਰ, ਅੱਗ ਨੂੰ ਕਾਬੂ ਕਰਨ ਵਿੱਚ ਫਾਇਰਫਾਈਟਰਾਂ ਨੂੰ ਮੁਸ਼ਕਿਲਾਂ ਆਈਆਂ, ਕਿਉਂਕਿ ਇਮਾਰਤ ਦੀ ਬੁਰੀ ਹਾਲਤ ਸੀ, ਇਸ ਲਈ ਅੰਦਰ ਦਾਖਲ ਹੋਣਾ ਸੰਭਵ ਨਹੀਂ ਸੀ।
ਅੱਗ ਦੇ ਕਾਰਨ ਦੀ ਜਾਂਚ ਜਾਰੀ ਹੈ, ਅਤੇ ਸਾਈਟ ਨੂੰ ਸੁਰੱਖਿਅਤ ਕੀਤਾ ਗਿਆ ਹੈ।

Related Articles

Leave a Reply