ਬਠਿੰਡਾ ਮਿਲਟਰੀ ਸਟੇਸ਼ਨ ਗੋਲ਼ੀਬਾਰੀ ਮਾਮਲੇ ‘ਚ ਹੋਈ 4 ਜਵਾਨਾਂ ਦੀ ਹੋਈ ਮੌਤ ਦੇ ਮਾਮਲੇ ’ਚ ਫੌਜ ਦੇ ਅਧਿਕਾਰੀਆਂ ਦੀ ਉੱਚ ਪੱਧਰੀ ਟੀਮ ਬਠਿੰਡਾ ਮਿਲਟਰੀ ਸਟੇਸ਼ਨ ’ਤੇ ਪਹੁੰਚੀ ਅਤੇ ਉਨ੍ਹਾਂ ਵੱਲੋਂ ਸਾਰੇ ਪਹਿਲੂਆਂ ’ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੱਸ ਦੇਈਏ ਕਿ ਇਸ ਘਟਨਾ ਤੋਂ ਦੂਸਰੇ ਦਿਨ ਵੀ ਛਾਉਣੀ ਦਾ ਕੰਮ ਪੂਰੀ ਤਰ੍ਹਾ ਠੱਪ ਰਿਹਾ। ਹੁਣ ਤੱਕ ਵੀ ਗੇਟ ਨਹੀਂ ਖੁੱਲ੍ਹੇ ਗਏ ਅਤੇ ਨਾ ਕਿਸੇ ਨੂੰ ਅੰਦਰ ਜਾਣ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸਕੂਲਾਂ, ਬੈਂਕਾਂ, ਸਿਵਲ ਅਤੇ ਹੋਰਨਾਂ ਨਾਲ ਸਬੰਧਤ ਸਾਰੀਆਂ ਕੰਪਨੀਆਂ ਨੂੰ ਅੰਦਰ ਜਾਣ ਤੋਂ ਰੋਕਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਫ਼ੌਜ ਦੇ ਸਰਚ ਆਪ੍ਰੇਸ਼ਨ ਦੌਰਾਨ ਬੁੱਧਵਾਰ ਸ਼ਾਮ ਨੂੰ ਛਾਉਣੀ ਦੇ ਜੰਗਲਾਂ ’ਚੋਂ ਚੋਰੀ ਹੋਈ ਇੰਸਾਸ ਰਾਈਫਲ ਬਰਾਮਦ ਹੋਈ ਸੀ, ਜਿਸ ਨੂੰ ਅਗਲੇਰੀ ਜਾਂਚ ਲਈ ਲੈਬ ’ਚ ਭੇਜ ਦਿੱਤਾ ਗਿਆ ਹੈ ਪਰ ਇਹ ਸਪੱਸ਼ਟ ਨਹੀਂ ਹੈ ਕਿ ਉਕਤ ਕਤਲ ਚੋਰੀ ਦੀ ਰਾਈਫਲ ਨਾਲ ਕੀਤੇ ਗਏ ਸੀ ਜਾਂ ਕਿਸੇ ਹੋਰ ਆਧੁਨਿਕ ਹਥਿਆਰ ਨਾਲ।
