ਗੁਜਰਾਤ ਦੇ ਜਾਮਨਗਰ ਵਿੱਚ ਇੱਕ ਦੋ ਸਾਲ ਦਾ ਬੱਚਾ ਬੋਰਵੈੱਲ ਵਿੱਚ ਡਿੱਗ ਗਿਆ ਹੈ,ਬੱਚੇ ਨੂੰ ਬੋਰਵੈੱਲ ਤੋਂ ਬਾਹਰ ਕੱਢਣ ਲਈ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ| ਜਾਣਕਾਰੀ ਮੁਤਾਬਕ ਇਹ ਘਟਨਾ ਜਾਮਨਗਰ ਸਥਿਤ ਗੋਵਾਨਾ ਪਿੰਡ ਦੀ ਹੈ, ਜਿੱਥੇ ਜਾਮਨਗਰ ਦੇ ਲਾਲਪੁਰ ਤਾਲੁਕਾ ਦੇ ਕਾਰਜਕਾਰੀ ਮੈਜਿਸਟ੍ਰੇਟ ਕੇਤਨ ਚਾਵੜਾ ਨੇ ਦੱਸਿਆ ਕਿ ਪ੍ਰਸ਼ਾਸਨ ਨੂੰ ਸੂਚਨਾ ਮਿਲੀ ਸੀ ਕਿ ਗੋਵਾਨਾ ਪਿੰਡ ‘ਚ ਦੋ ਸਾਲ ਦਾ ਬੱਚਾ ਬੋਰਵੈੱਲ ‘ਚ ਡਿੱਗ ਗਿਆ ਹੈ, ਇਹ ਬੱਚਾ ਮੰਗਲਵਾਰ ਸ਼ਾਮ 6.30 ਵਜੇ ਬੋਰਵੈੱਲ ਦੇ ਅੰਦਰ ਡਿੱਗਿਆ ਸੀ, ਬਚਾਅ ਕਾਰਵਾਈ ਪਿਛਲੇ ਚਾਰ ਘੰਟਿਆਂ ਤੋਂ ਜਾਰੀ ਹੈ| ਫਾਇਰ ਐਮਰਜੈਂਸੀ ਟੀਮਾਂ ਮੌਕੇ ‘ਤੇ ਮੌਜੂਦ ਨੇ, ਇਸ ਦੇ ਨਾਲ ਹੀ ਰਾਜਕੋਟ ਤੋਂ SDRF ਟੀਮ ਨੂੰ ਵੀ ਬੁਲਾਇਆ ਗਿਆ ਹੈ|
