ਗੁਜਰਾਤ ਦੇ ਅਮਰੇਲੀ ਦੇ ਸੁਰਗਾਪਾੜਾ ਪਿੰਡ ‘ਚ ਇਕ ਲੜਕੀ 45 ਤੋਂ 50 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗ ਗਈ। NDRF ਦੀ ਟੀਮ ਮੌਕੇ ‘ਤੇ ਪਹੁੰਚ ਗਈ। ਬੱਚੀ ਨੂੰ ਬਚਾਉਣ ਲਈ ਬਚਾਅ ਕਾਰਜ ਜਾਰੀ ਹੈ। ਅੱਗ ਬੁਝਾਊ ਅਧਿਕਾਰੀ ਐਚਸੀ ਗੜ੍ਹਵੀ ਨੇ ਦੱਸਿਆ ਕਿ ਸਵੇਰੇ 5:10 ਵਜੇ ਬੋਰਵੈੱਲ ਤੋਂ ਬਾਹਰ ਕੱਢੇ ਜਾਣ ਤੋਂ ਬਾਅਦ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
