ਗਾਜ਼ਾ ’ਚ ਪੋਲੀਓ ਟੀਕਾਕਰਨ ਵਿਚਾਲੇ ਸ਼ੁੱਕਰਵਾਰ ਨੂੰ ਵੀ ਇਜ਼ਰਾਇਲੀ ਹਮਲੇ ਜਾਰੀ ਰਹੇ। ਗਾਜ਼ਾ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਹਮਲਿਆਂ ’ਚ 12 ਫ਼ਲਸਤੀਨੀਆਂ ਦੀ ਮੌਤ ਹੋਈ ਹੈ। ਉਥੇ ਹੀ, ਵੈਸਟ ਬੈਂਕ ’ਚ ਇਕ ਹਫ਼ਤੇ ਤੋਂ ਵੱਧ ਦੀ ਮੁਹਿੰਮ ਤੋਂ ਬਾਅਦ ਇਜ਼ਰਾਇਲੀ ਫ਼ੌਜ ਵਾਪਸ ਜਾਂਦੀ ਦੇਖੀ ਗਈ, ਪਰ ਕਿਹਾ ਹੈ ਕਿ ਮੁਹਿੰਮ ਹਾਲੇ ਜਾਰੀ ਰਹੇਗੀ। ਇਸ ਦੌਰਾਨ ਇਜ਼ਰਾਇਲੀ ਕਾਰਵਾਈ ’ਚ ਵੱਡੀ ਗਿਣਤੀ ’ਚ ਲੋਕ ਮਾਰੇ ਗਏ। ਇਜ਼ਰਾਇਲੀ ਫ਼ੌਜ ਨੇ ਦਾਅਵਾ ਕੀਤਾ ਕਿ ਜੈਨਿਨ, ਤੁਲਕੇਰਮ ਤੇ ਅਲ-ਫਾਰਾ ’ਚ ਟਿਕਾਣਾ ਬਣਾਏ ਅੱਤਵਾਦੀਆਂ ਨੂੰ ਟਾਰਗੈੱਟ ਕਰਨ ’ਤੇ ਕਾਰਵਾਈ ਕੀਤੀ ਗਈ।