29 ਜਨਵਰੀ 2024: ਖੰਨਾ ‘ਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦੇ ਕਾਰਨਾਮੇ ਸਾਹਮਣੇ ਆਏ ਹਨ। ਗੰਨਮੈਨ ਹਾਸਲ ਕਰਨ ਲਈ ਇਸ ਖਿਡਾਰੀ ਨੇ ਫਰਜ਼ੀ ਕਾਲ ਕੀਤੀ, ਫਿਰੌਤੀ ਮੰਗੀ ਅਤੇ ਧਮਕੀਆਂ ਦਿੱਤੀਆਂ। ਉਹ ਆਪ ਹੀ ਆਪਣੇ ਜਾਲ ਵਿੱਚ ਫਸ ਗਿਆ ਅਤੇ ਪੁਲਿਸ ਜਾਂਚ ਦੌਰਾਨ ਸੱਚਾਈ ਸਾਹਮਣੇ ਆ ਗਈ। ਜਿਸ ਤੋਂ ਬਾਅਦ ਦੋਸ਼ੀ ਖਿਡਾਰੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ। ਡੀਐਸਪੀ ਨਿਖਿਲ ਗਰਗ ਨੇ ਦੱਸਿਆ ਕਿ ਕਰਨਵੀਰ ਸਿੰਘ ਖ਼ਿਲਾਫ਼ ਦੋਰਾਹਾ ਥਾਣੇ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ। ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
