ਪਾਕਿਸਤਾਨ ਦੇ ਨੋਰਥ ਵੈਸਟ ਖੇਤਰ ਵਿੱਚ ਸ਼ੀਆ ਅਤੇ ਸੁੰਨੀ ਜਾਤੀਆਂ ਨੇ ਖੂਨੀ ਝੜਪਾਂ ਤੋਂ ਬਾਅਦ ਇੱਕ ਹਫ਼ਤੇ ਦੀ ਵਿਰੋਧ ਬੰਦ ਕਰਨ ਦੀ ਸਹਿਮਤੀ ਜਤਾਈ ਹੈ। ਦੱਸਦਈਏ ਕਿ ਲੰਘੇ ਵੀਰਵਾਰ ਨੂੰ ਕੁਰਮ ਜ਼ਿਲ੍ਹੇ ਵਿੱਚ ਇੱਕ ਕਾਫਲੇ ‘ਤੇ ਹੋਏ ਹਮਲੇ ‘ਚ 42 ਸ਼ੀਆ ਲੋਕਾਂ ਦੀ ਮੌਤ ਹੋਣ ਤੋਂ ਬਾਅਦ ਦੋਹਾਂ ਪਾਸਿਆਂ ਵਿੱਚ ਜਵਾਬੀ ਹਮਲੇ ਹੋਏ, ਜਿਨ੍ਹਾਂ ‘ਚ ਕਈ ਹੋਰ ਲੋਕਾਂ ਦੀ ਜਾਨਾਂ ਚੱਲੀਆਂ ਗਈਆਂ।ਖੈਬਰ ਪਖ਼ਤੂਨਖ਼ਵਾ ਸਰਕਾਰ ਦੇ ਪ੍ਰਵਕਤਾ ਮੁਹੰਮਦ ਅਲੀ ਸੈਫ ਨੇ ਕਿਹਾ ਕਿ ਦੋਹਾਂ ਧਿਰਾਂ ਨੇ ਸਰਕਾਰੀ ਵਫ਼ਦ ਦੇ ਮੈਂਬਰਾਂ ਨਾਲ ਗੱਲਬਾਤ ਤੋਂ ਬਾਅਦ ਸਮਝੌਤਾ ਕੀਤਾ। ਇਸ ਸਮਝੌਤੇ ਦੇ ਅਨੁਸਾਰ, ਕੈਦੀਆਂ ਦੀ ਅਦਲਾ-ਬਦਲੀ ਅਤੇ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਵਾਪਸ ਕਰਨ ‘ਤੇ ਸਹਿਮਤੀ ਬਣੀ ਹੈ। ਅਦਲਾ-ਬਦਲੀ ਕੀਤਏ ਗਏ ਕੈਦੀਆਂ ਵਿੱਚ ਕੁਝ ਔਰਤਾਂ ਵੀ ਸ਼ਾਮਲ ਹਨ। ਹਾਲਾਂਕਿ ਇਸ ਖੇਤਰ ਵਿੱਚ ਪਹਿਲਾਂ ਵੀ ਜਾਤੀਵਾਦੀ ਤਣਾਅ ਰਹੇ ਹਨ, ਇਸ ਵਾਰ ਦਾ ਤਕਰਾਰ ਇੱਕ ਜ਼ਮੀਨੀ ਵਿਵਾਦ ਨਾਲ ਸਬੰਧਿਤ ਹੈ। ਦੱਸਦਈਏ ਕਿ ਲੰਘੇ ਵੀਰਵਾਰ ਦੇ ਇਸ ਹਮਲੇ ਦੀ ਜ਼ਿੰਮੇਵਾਰੀ ਅਜੇ ਤੱਕ ਕਿਸੇ ਗਰੁੱਪ ਵੱਲੋਂ ਨਹੀਂ ਲਈ ਗਈ ਹੈ।
