4 ਨਵੰਬਰ 2024: ਉੱਤਰਾਖੰਡ ਦੇ ਅਲਮੋੜਾ ‘ਚ ਮਰਕੁਲਾ ਨੇੜੇ ਸੋਮਵਾਰ ਸਵੇਰੇ ਵੱਡਾ ਹਾਦਸਾ ਵਾਪਰਿਆ ਹੈ, ਦੱਸ ਦੇਈਏ ਕਿ 42 ਸੀਟਾਂ ਵਾਲੀ ਬੱਸ ਖਾਈ ਦੇ ਵਿਚ ਡਿੱਗ ਗਈ। ਹਾਦਸਾ ਹਨ ਭਿਆਨਕ ਸੀ ਕਿ ਇਸ ਹਾਦਸੇ ‘ਚ 36 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਥੇ ਹੀ ਬੱਸ ‘ਚ ਸਵਾਰ ਯਾਤਰੀਆਂ ਦੀ ਗਿਣਤੀ ਅਤੇ ਜ਼ਖਮੀਆਂ ਦੀ ਜਾਣਕਾਰੀ ਹਜੇ ਤੱਕ ਨਹੀਂ ਦਿੱਤੀ ਗਈ ਹੈ। ਹਾਲਾਂਕਿ, ਸੰਭਾਵਨਾ ਹੈ ਕਿ ਬੱਸ ਵਿੱਚ 42 ਤੋਂ ਵੱਧ ਲੋਕ ਸਵਾਰ ਸਨ। SDRF ਅਤੇ ਨੈਨੀਤਾਲ ਪੁਲਿਸ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ। ਫਿਲਹਾਲ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
