ਆਲੀਆ ਭੱਟ ਦੀ ਆਉਣ ਵਾਲੀ ਫਿਲਮ ‘ਜਿਗਰਾ’ ਹੈ। ਇਸ ‘ਚ ਉਹ ਵੇਦਾਂਗ ਰੈਨਾ ਨਾਲ ਨਜ਼ਰ ਆਵੇਗੀ। ਦੱਸਿਆ ਜਾ ਰਿਹਾ ਹੈ ਕਿ ਆਲੀਆ ਫਿਲਮ ‘ਚ ਵੇਦਾਂਗ ਦੀ ਭੈਣ ਦੇ ਕਿਰਦਾਰ ‘ਚ ਨਜ਼ਰ ਆਵੇਗੀ। ਅੱਜ ਮੰਗਲਵਾਰ ਨੂੰ ਫਿਲਮ ਦਾ ਗੀਤ ‘ਚਲ ਕੁਡੀਆਂ’ ਰਿਲੀਜ਼ ਹੋ ਗਿਆ ਹੈ। ਇਸ ਵਿੱਚ ਦਿਲਜੀਤ ਦੋਸਾਂਝ ਨੇ ਆਪਣੀ ਸੁਰ ਤਿਆਰ ਕੀਤੀ ਹੈ। ਇਸ ਗੀਤ ਨੂੰ ਉਨ੍ਹਾਂ ਤੋਂ ਇਲਾਵਾ ਆਲੀਆ ਭੱਟ ਨੇ ਵੀ ਗਾਇਆ ਹੈ।
