2 ਫਰਵਰੀ 2024: ਕੋਟਪੂਰਾ ਜੈਤੋ ਰੋਡ ਦੇ ਪਿੰਡ ਲਾਲਿਆਣਾ ਨੇੜੇ ਸੰਘਣੀ ਧੁੰਦ ਦੇ ਕਾਰਨ ਬੱਸ ਅਤੇ ਟਰੈਕਟਰ ਟਰਾਲੀ ਵਿੱਚ ਹੋਈ ਟੱਕਰ ਤੋਂ ਬਾਅਦ ਟਰੈਕਟਰ ਡਰਾਈਵਰ ਸਮੇਤ ਕੁਝ ਲੋਕ ਹੋਏ ਜਖਮੀ ਸੂਚਨਾ ਤੋਂ ਬਾਅਦ ਮੌਕੇ ਤੇ ਪੁੱਜੀ ਥਾਣਾ ਸਿਟੀ ਕੋਟਪੂਰਾ ਪੁਲਿਸ ਕੀਤੀ ਜਾ ਰਹੀ ਹੈ ਪੜਤਾਲ। ਇਸ ਮੌਕੇ ਤੇ ਜਾਂਚ ਅਧਿਕਾਰੀ ਏਐਸਆਈ ਲਛਮਣ ਸਿੰਘ ਨੇ ਦੱਸਿਆ ਕਿ ਬੱਸ ਬਠਿੰਡਾ ਵਾਲੀ ਸਾਈਡ ਤੋਂ ਆ ਰਹੀ ਸੀ ਅਤੇ ਕਿਸੇ ਹੋਰ ਵਹੀਕਲ ਨੂੰ ਪਾਸ ਕਰਦੇ ਸਮੇਂ ਸਾਹਮਣੇ ਤੋਂ ਆ ਰਹੀ ਟਰੈਕਟਰ ਟਰਾਲੀ ਦੇ ਨਾਲ ਉਸਦੀ ਟੱਕਰ ਹੋ ਗਈ
