27 ਜਨਵਰੀ 2024: ਕੈਲੀਫੋਰਨੀਆ ਵਿੱਚ ਇੱਕ ਔਰਤ ਦੀ ਕਾਰ ਨਦੀ ਵਿੱਚ ਪਲਟ ਗਈ। ਔਰਤ ਕਾਰ ‘ਚੋਂ ਬਾਹਰ ਆ ਕੇ ਉਸ ‘ਤੇ ਬੈਠ ਗਈ। ਔਰਤ ਕਰੀਬ 15 ਘੰਟੇ ਤੱਕ ਕਾਰ ਦੇ ਉੱਪਰ ਬੈਠੀ ਪਾਣੀ ਵਿੱਚ ਫਸੀ ਰਹੀ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਔਰਤ ਨੇ ਆਪਣੀ ਕਾਰ ‘ਚ ਪਾਣੀ ਹੋਣ ਦੇ ਬਾਵਜੂਦ ਪੁਲ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ। ਸਥਾਨਕ ਲੋਕਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਪੁਲਸ ਟੀਮ ਨੇ ਮਹਿਲਾ ਨੂੰ ਹੈਲੀਕਾਪਟਰ ਰਾਹੀਂ ਛੁਡਵਾਇਆ। ਅਤੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ।
