ਕੈਲਗਰੀ ਵਿੱਚ ਸੋਮਵਾਰ ਨੂੰ ਦੋ ਘੰਟੇ ਤੋਂ ਵੱਧ ਸਮੇਂ ਵਿੱਚ ਤਿੰਨ ਚੋਰੀਆਂ ਹੋਈਆਂ। ਪੁਲਿਸ ਨੂੰ ਸਭ ਤੋਂ ਪਹਿਲਾਂ 10:45 ਵਜੇ 4 ਸਟ੍ਰੀਟ ਅਤੇ 68 ਐਵਨਿਊ NW ਕੋਲ ਇੱਕ ਗੈਸ ਸਟੇਸ਼ਨ ‘ਤੇ ਹਥਿਆਰਬੰਦ ਲੁੱਟ ਦੀ ਰਿਪੋਰਟ ਮਿਲੀ।
ਸ਼ੱਕੀ ਵਿਅਕਤੀ ਨੂੰ ਇੱਕ ਕਾਲੀ SUV ਵਿੱਚ ਭੱਜਦੇ ਦੇਖਿਆ ਗਿਆ ਸੀ। ਉਸਦੀ ਪਛਾਣ ਇੱਕ 40 ਸਾਲਾ ਆਦਮੀ ਜੋ, 5’2″ ਲੰਬਾ, ਅਤੇ ਥੋੜ੍ਹਾ ਮੋਟਾ ਦੱਸਿਆ ਜਾ ਰਿਹਾ ਹੈ ਅਤੇ ਉਸਨੇ ਕਾਲੀ ਪੈਂਟ, ਗ੍ਰੇ ਅਤੇ ਕਾਲੀ ਹੂਡੀ ਅਤੇ ਮਾਸਕ ਪਾਇਆ ਹੋਇਆ ਸੀ। ਫਿਰ ਇਸ ਤੋਂ ਬਾਅਦ 12:30 ਵਜੇ ਤੱਕ, ਪੁਲਿਸ ਨੂੰ ਫਾਲਕਨਰਿਜ ਬਲਵਾਰਡ ਅਤੇ ਫਾਲਕਨਰਿਜ ਡ੍ਰਾਈਵ NE ਕੋਲ ਇੱਕ ਬੈਂਕ ਵਿੱਚ ਇੱਕ ਹੋਰ ਚੋਰੀ ਦੀ ਰਿਪੋਰਟ ਮਿਲੀ। ਇੱਥੇ ਵੀ ਸ਼ੱਕੀ ਵਿਅਕਤੀ ਨੂੰ 40 ਸਾਲਾ, 6’0″ ਫੁੱਟ ਲੰਬਾ, ਹੂਡੀ ਅਤੇ ਮਾਸਕ ਪਾਏ ਹੋਏ ਦੱਸਿਆ ਗਿਆ ਹੈ।
ਲਗਭਗ 30 ਮਿੰਟ ਬਾਅਦ, ਪੁਲਿਸ ਨੂੰ ਸੈਡਲਟਾਊਨ ਸਰਕਲ NE ਦੇ ਇੱਕ ਬੈਂਕ ਵਿੱਚ ਤੀਜੀ ਲੁੱਟ ਦੀ ਰਿਪੋਰਟ ਮਿਲੀ। ਇਸ ਕੇਸ ਵਿੱਚ ਸ਼ੱਕੀ ਨੂੰ 30 ਤੋਂ 50 ਸਾਲ ਦੀ ਉਮਰ ਦਾ, 6’0″ ਲੰਬਾ, ਅਤੇ ਕਾਲੇ ਕੱਪੜੇ ਅਤੇ ਮਾਸਕ ਪਹਿਨੇ ਦੱਸਿਆ ਗਿਆ ਹੈ। ਉਸਨੂੰ ਵੀ ਇੱਕ ਕਾਲੀ SUV ਵਿੱਚ ਭੱਜਦੇ ਦੇਖਿਆ ਗਿਆ ਸੀ। ਪੁਲਿਸ ਇਹਨਾਂ ਮਾਮਲਿਆਂ ਦੀ ਜਾਂਚ ਕਰ ਰਹੀ ਹੈ ਅਤੇ ਇਹਨਾਂ ਲੁੱਟਾਂ ਵਿੱਚ ਕਿਸੇ ਵੀ ਤਰ੍ਹਾਂ ਦੇ ਸਬੰਧ ਹੋਣ ਦੀ ਵੀ ਜਾਂਚ ਜਾਰੀ ਹੈ।
