ਕੈਲਗਰੀ ਪੁਲਿਸ ਪੈਨਬਰੂਕ ਮੈਡੋਜ਼ ਵਿੱਚ ਸ਼ੱਕੀ ਮੌਤਾਂ ਦੀ ਕਰ ਰਹੀ ਹੈ ਜਾਂਚ। ਕੈਲਗਰੀ ਦੇ ਪੈਨਬਰੂਕ ਮੈਡੋਜ਼ ਕਮਿਊਨਿਟੀ ਦੇ ਇੱਕ ਘਰ ਵਿੱਚ ਦੋ ਵਿਅਕਤੀਆਂ ਦੀਆਂ ਲਾਸ਼ਾਂ ਮਿਲਣ ਦੀ ਖਬਰ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਪੁਲਿਸ ਇਸ ਮਾਮਲੇ ਵਿੱਚ ਜਾਂਚ ਕਰ ਰਹੀ ਹੈ। ਜਾਣਕਾਰੀ ਮੁਤਾਬਕ ਅਧਿਕਾਰੀਆਂ ਨੇ ਐਤਵਾਰ ਦੇ ਸਵੇਰੇ 11:30 ਵਜੇ ਦੇ ਕਰੀਬ ਪੈਨਸਵੁੱਡ ਵੇਅ S.E. ‘ਤੇ ਇੱਕ ਗੜਬੜ ਬਾਰੇ ਕਾਲ ਦਾ ਜਵਾਬ ਦਿੱਤਾ ਸੀ। ਜਦੋਂ ਅਧਿਕਾਰੀ ਉਸ ਥਾਂ ਤੇ ਪਹੁੰਚੇ ਤਾਂ ਉਨ੍ਹਾਂ ਨੂੰ ਘਰ ਦੇ ਅੰਦਰ ਦੋ ਲਾਸ਼ਾਂ ਮਿਲੀਆਂ। ਪੁਲਿਸ ਇਹਨਾਂ ਮੌਤਾਂ ਨੂੰ ਸ਼ੱਕੀ ਮਨ ਰਹੀ ਹੈ। ਅਤੇ ਹੁਣ ਇਸ ਮਾਮਲੇ ਵਿੱਚ ਕੈਲਗਰੀ ਪੁਲਿਸ ਹੋਮੀਸਾਈਡ ਯੂਨਿਟ ਜਾਂਚ ਦੀ ਅਗਵਾਈ ਕਰ ਰਹੀ ਹੈ। ਦੱਸਦਈਏ ਕਿ ਮਾਮਲੇ ਦੇ ਇਸ ਸ਼ੁਰੂਆਤੀ ਪੜਾਅ ‘ਤੇ, ਅਧਿਕਾਰੀਆਂ ਦੁਆਰਾ ਅਜੇ ਤੱਕ ਕੋਈ ਹੋਰ ਵੇਰਵੇ ਜਾਰੀ ਨਹੀਂ ਕੀਤੇ ਗਏ ਹਨ। ਹਾਲਾਂਕਿ ਪੁਲਿਸ ਕਿਸੇ ਵੀ ਵਿਅਕਤੀ ਨੂੰ ਜਾਣਕਾਰੀ ਦੇਣ ਲਈ 403-266-1234 ‘ਤੇ ਸੰਪਰਕ ਕਰਨ ਲਈ ਕਿਹਾ ਹੈ, ਜਾਂ ਉਹ ਕ੍ਰਾਈਮ ਸਟੌਪਰਸ ਦੁਆਰਾ ਗੁਮਨਾਮ ਰੂਪ ਵਿੱਚ ਵੀ ਟਿਪ ਦੇ ਸਕਦੇ ਹਨ।
