ਕੈਨੇਡੀਅਨਾਂ ਲਈ ਅੰਤਮ GST/HST ਕ੍ਰੈਡਿਟ ਭੁਗਤਾਨ ਆਵੇਗਾ ਜਲਦੀ। ਇਸ ਹਫ਼ਤੇ, ਘੱਟ ਜਾਂ ਮਾਮੂਲੀ ਆਮਦਨ ਵਾਲੇ ਕੈਨੇਡੀਅਨਾਂ ਨੂੰ ਸਾਲ ਦਾ ਆਖਰੀ GST/HST ਕ੍ਰੈਡਿਟ ਭੁਗਤਾਨ ਪ੍ਰਾਪਤ ਹੋਵੇਗਾ। ਇਹ ਭੁਗਤਾਨ ਵਿਅਕਤੀਆਂ ਅਤੇ ਪਰਿਵਾਰਾਂ ਨੂੰ ਉਹਨਾਂ ਟੈਕਸਾਂ ਦਾ ਪ੍ਰਬੰਧਨ ਕਰਨ ਵਿੱਚ ਮਦਦ ਕਰਦੇ ਹਨ ਜੋ ਉਹ ਰੋਜ਼ਾਨਾ ਖਰੀਦਦਾਰੀ ‘ਤੇ ਅਦਾ ਕਰਦੇ ਹਨ। ਜਾਣਕਾਰੀ ਮੁਤਾਬਕ ਬੱਚਿਆਂ ਤੋਂ ਬਿਨਾਂ ਇਕੱਲੇ ਲੋਕ ਇੱਕ ਸਾਲ ਵਿੱਚ 519 ਡਾਲਰ ਤੱਕ ਪ੍ਰਾਪਤ ਕਰ ਸਕਦੇ ਹਨ, ਜਦੋਂ ਕਿ ਬੱਚਿਆਂ ਤੋਂ ਬਿਨਾਂ ਵਿਆਹੇ ਜੋੜੇ 680 ਡਾਲਰ ਤੱਕ ਪ੍ਰਾਪਤ ਕਰ ਸਕਦੇ ਹਨ। ਮਾਪੇ 19 ਸਾਲ ਤੋਂ ਘੱਟ ਉਮਰ ਦੇ ਪ੍ਰਤੀ ਬੱਚਾ 179 ਡਾਲਰ ਤੱਕ ਵੀ ਪ੍ਰਾਪਤ ਕਰ ਸਕਦੇ ਹਨ, ਜਦੋਂ ਕਿ ਸਾਂਝੀ ਕਸਟਡੀ ਵਾਲੇ ਮਾਪਿਆਂ ਨੂੰ ਅੱਧੀ ਰਕਮ ਮਿਲਦੀ ਹੈ। ਰਿਪੋਰਟ ਮੁਤਾਬਕ ਇਸ ਲਈ ਯੋਗਤਾ ਪੂਰੀ ਕਰਨ ਲਈ, ਤੁਹਾਡੀ ਉਮਰ ਘੱਟੋ-ਘੱਟ 19 ਸਾਲ ਹੋਣੀ ਚਾਹੀਦੀ ਹੈ, ਕੈਨੇਡਾ ਵਿੱਚ ਰਹਿੰਦੇ ਹੋਣੇ ਚਾਹੀਦੇ ਹੋ, ਅਤੇ ਤੁਹਾਡੇ 2023 ਦੇ ਟੈਕਸ ਭਰੇ ਹੋਣੇ ਚਾਹੀਦੇ ਹਨ। ਦੱਸਦਈਏ ਕਿ ਅਗਲਾ ਭੁਗਤਾਨ 3 ਜਨਵਰੀ, 2025 ਨੂੰ ਭੇਜਿਆ ਜਾਵੇਗਾ।
