BTV BROADCASTING

ਕੈਨੇਡਾ ਵਿੱਚ $1 ਮਿਲੀਅਨ ਦਾ ਜੈਤੂਨ ਦਾ ਤੇਲ ਹੋਇਆ ਚੋਰੀ

ਕੈਨੇਡਾ ਵਿੱਚ $1 ਮਿਲੀਅਨ ਦਾ ਜੈਤੂਨ ਦਾ ਤੇਲ ਹੋਇਆ ਚੋਰੀ

ਮੌਂਟਰੀਅਲ ਪੁਲਿਸ ਨੇ ਦੱਸਿਆ ਹੈ ਕਿ ਸ਼ਹਿਰ ਵਿੱਚ ਦੋ ਟ੍ਰਾਂਸਪੋਰਟ ਕੰਪਨੀਆਂ ਵੱਲੋਂ ਕੀਤੀ ਜਾ ਰਹੀ ਡਿਲੀਵਰੀ ਦੌਰਾਨ $1 ਮਿਲੀਅਨ ਤੋਂ ਵੱਧ ਦਾ ਜੈਤੂਨ ਦਾ ਤੇਲ ਚੋਰੀ ਹੋਇਆ, ਜੋ ਕਿ ਓਂਟਾਰੀਓ ਵਿੱਚ ਇੱਕ ਕਲਾਇੰਟ ਨੂੰ ਕੀਤੀ ਜਾਣੀ ਸੀ, ਪਰ ਇਹ ਕਦੇ ਵੀ ਕਲਾਇੰਟ ਤੱਕ ਪਹੁੰਚੀ ਨਹੀਂ।
ਪੁਲਿਸ ਦੇ ਅਨੁਸਾਰ, ਟ੍ਰਾਂਸਪੋਰਟ ਕਿਊ-ਟ੍ਰਾਂਸ ਨੇ ਜੈਤੂਨ ਦੇ ਤੇਲ ਦੇ 100 ਤੋਂ ਵੱਧ ਪੈਲੇਟਾਂ ਦੀ ਡਿਲੀਵਰੀ ਕਰਨੀ ਸੀ। ਇਹ ਡਿਲੀਵਰੀ ਇਸ ਹਫ਼ਤੇ ਓਂਟਾਰੀਓ ਵਿੱਚ ਪਹੁੰਚਣੀ ਸੀ, ਪਰ ਕਲਾਇੰਟ ਨੂੰ ਇਹ ਸਮਾਨ ਨਹੀਂ ਮਿਲਿਆ। ਟ੍ਰਾਂਸਪੋਰਟ ਕਿਊ-ਟ੍ਰਾਂਸ ਨੇ ਇਹ ਸਮਾਨ ਮੌਂਟਰੀਅਲ ਵਿੱਚ ਇੱਕ ਦੂਜੀ ਕੰਪਨੀ ਨੂੰ ਟ੍ਰਾਂਸਫਰ ਕੀਤਾ ਸੀ, ਕਿਉਂਕਿ ਉਸ ਕੰਪਨੀ ਕੋਲ ਜੈਤੂਨ ਦੇ ਤੇਲ ਨੂੰ ਸਟੋਰ ਕਰਨ ਲਈ ਖਾਸ ਗਰਮ ਟ੍ਰੇਲਰ ਸਨ।
ਪੁਲਿਸ ਨੇ ਦੱਸਿਆ ਕਿ ਟ੍ਰਾਂਸਪੋਰਟ ਕਿਊ-ਟ੍ਰਾਂਸ ਨੇ ਬੁੱਧਵਾਰ ਨੂੰ ਚੋਰੀ ਦੀ ਰਿਪੋਰਟ ਦਰਜ ਕਰਵਾਈ। ਪੁਲਿਸ ਹੁਣ ਦੂਜੀ ਕੰਪਨੀ ਦੀ ਜਾਂਚ ਕਰ ਰਹੀ ਹੈ, ਜਿਸ ‘ਤੇ ਜੈਤੂਨ ਦਾ ਤੇਲ ਚੋਰੀ ਕਰਨ ਦਾ ਸ਼ੱਕ ਹੈ।
ਮੌਂਟਰੀਅਲ ਪੁਲਿਸ ਦੇ ਬੁਲਾਰੇ ਜੀਨ-ਪੀਅਰ ਬ੍ਰਾਬਾਂਟ ਨੇ ਦੱਸਿਆ ਕਿ ਪੁਲਿਸ ਸੁਰੱਖਿਆ ਕੈਮਰੇ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ, ਪਰ ਉਨ੍ਹਾਂ ਨੂੰ ਅਜੇ ਤੱਕ ਕੁਝ ਨਹੀਂ ਲੱਭਿਆ ਹੈ ਅਤੇ ਨਾ ਹੀ ਕਿਸੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਹ ਮਾਮਲਾ ਵਿਸ਼ਵ ਭਰ ਵਿੱਚ ਜੈਤੂਨ ਦੇ ਤੇਲ ਦੀ ਕਮੀ ਦੇ ਸੰਕਟ ਨਾਲ ਜੁੜਿਆ ਹੋਇਆ ਹੈ। ਪਿਛਲੇ ਸਾਲ ਜੂਨ ਵਿੱਚ ਵੀ ਇਸ ਤੇਲ ਦੀ ਕਮੀ ਕਾਰਨ ਇਸ ਦੀਆਂ ਕੀਮਤਾਂ ਵਿੱਚ ਵਾਧਾ ਦੇਖਣ ਨੂੰ ਮਿਲਿਆ ਸੀ। ਪੁਲਿਸ ਦੀ ਜਾਂਚ ਜਾਰੀ ਹੈ।

Related Articles

Leave a Reply