ਕੈਨੇਡਾ ਦੀਆਂ ਕਈ ਮਸ਼ਹੂਰ ਰਿਟੇਲ ਕੰਪਨੀਆਂ ਜਿਵੇਂ ਕਿ ਅਰਿਤਜਿਆ, ਕੈਨੇਡੀਅਨ ਟਾਇਰ, ਗਰੂਪ ਡਾਇਨਾਮਾਈਟ ਆਪਣੇ ਉਤਪਾਦਨ ਸੈਂਟਰਾਂ ਨੂੰ ਚੀਨ ਤੋਂ ਬਾਹਰ ਕਰ ਰਹੀਆਂ ਹਨ। ਇਸ ਦੇ ਪਿੱਛੇ ਮੁੱਖ ਕਾਰਨ ਟੈਰੀਫ ਵਧਣ ਦੇ ਖਤਰੇ ਅਤੇ ਚੀਨ ਵਿੱਚ ਫੋਰਸਡ ਲੇਬਰ (ਜਬਰਦਸਤ ਮਜਦੂਰੀ) ਦੇ ਮਾਮਲੇ ਹਨ।
ਅਰਿਤਜਿਆ, ਜੋ ਕਿ ਵੈਂਕੂਵਰ-ਅਧਾਰਿਤ ਰਿਟੇਲਰ ਹੈ ਅਤੇ ਅਮਰੀਕਾ ਵਿੱਚ ਵੀ ਕਾਫੀ ਪ੍ਰਸਿੱਧ ਹੈ, 2016 ਤੋਂ ਆਪਣੀ ਮੈਨੂਫੈਕਚਰਿੰਗ ਸਪਲਾਈ ਚੇਨ ਨੂੰ ਵੱਖ-ਵੱਖ ਸਥਾਨਾਂ ‘ਤੇ ਫੈਲਾ ਰਿਹਾ ਹੈ, ਅਤੇ ਹੁਣ ਬਹੁਤ ਸਾਰੇ ਉਤਪਾਦ ਚੀਨ ਤੋਂ ਬਾਹਰ ਬਨਾਏ ਜਾ ਰਹੇ ਹਨ।
ਕੈਨੇਡੀਅਨ ਟਾਇਰ ਦੇ ਪ੍ਰਧਾਨ ਨੇ ਵੀ ਕਿਹਾ ਕਿ ਇਸ ਸਾਲ ਉਹਨਾਂ ਨੇ ਚੀਨ ਤੋਂ ਉਤਪਾਦਨ ਬਾਹਰ ਲੈ ਜਾਣ ਵਿੱਚ ਖਾਸ ਤਬਦੀਲੀਆਂ ਕੀਤੀਆਂ ਹਨ।
ਚੀਨ ਵਿੱਚ ਫੋਰਸਡ ਲੇਬਰ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ, ਜਿਸ ਕਾਰਨ ਇਹ ਕੰਪਨੀਆਂ ਚੀਨ ਤੋਂ ਦੂਰੀ ਬਣਾ ਰਹੀਆਂ ਹਨ। ਲੂਲੂਲੇਮਨ ਅਤੇ ਹੋਰ ਕੈਨੇਡੀਅਨ ਬ੍ਰਾਂਡ ਵੀ ਆਪਣੀ ਉਤਪਾਦਨ ਸਪਲਾਈ ਚੇਨ ਨੂੰ ਚੀਨ ਤੋਂ ਦੂਰ ਕਰਨ ਦੀ ਯੋਜਨਾ ਬਣਾਉਣ ਵਿੱਚ ਦਿਲਚਸਪੀ ਦਿਖਾ ਰਹੇ ਹਨ।
ਪਰ ਚੀਨ ਤੋਂ ਉਤਪਾਦਨ ਨੂੰ ਪੂਰੀ ਤਰ੍ਹਾਂ ਬਾਹਰ ਕਰਨਾ ਅਸਾਨ ਨਹੀਂ ਹੈ, ਕਿਉਂਕਿ ਚੀਨ ਸਿਰਫ਼ ਕਪੜੇ ਹੀ ਨਹੀਂ, ਸਗੋਂ ਉਨ੍ਹਾਂ ਨੂੰ ਬਣਾਉਣ ਲਈ ਸਾਰੀਆਂ ਛੋਟੀਆਂ ਮੋਟੀਆਂ ਚੀਜ਼ਾਂ ਜਿਵੇਂ ਜਿਪਰ, ਲਾਈਨਿੰਗ ਆਦਿ ਵੀ ਬਨਾਉਂਦਾ ਹੈ। ਕੈਲਗਰੀ ਦੀ ਡਿਜ਼ਾਈਨਰ ਮੈਲਿਸਾ ਵਿਟਰ ਨੇ ਕਿਹਾ ਕਿ ਜੇ ਉਹ ਚੀਨ ਤੋਂ ਬਿਨਾਂ ਸਾਰਾ ਸਮਾਨ ਬਾਹਰ ਲੈ ਕੇ ਆਪਣਾ ਕਾਰੋਬਾਰ ਕਰ ਰਹੀ ਹੋਵੇ, ਤਾਂ ਉਸ ਦੀਆਂ ਸ਼ੈਲਫਾਂ ਖਾਲੀ ਹੋ ਜਾਣਗੀਆਂ।
