ਕੈਨੇਡਾ ਵਿੱਚ ਐਲਨ ਮਸਕ ਦੀ ਨਾਗਰਿਕਤਾ ਖੋਹਣ ਲਈ ਇੱਕ ਈ-ਪਟੀਸ਼ਨ ਨੇ ਹਜ਼ਾਰਾਂ ਦਸਤਖ਼ਤ ਇਕੱਠੇ ਕਰ ਲਏ ਗਏ ਹਨ। ਇਸ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਮਸਕ ਨੇ ਟਰੰਪ ਪ੍ਰਸ਼ਾਸਨ ਵਿੱਚ ਆਪਣੀ ਦੌਲਤ ਅਤੇ ਤਾਕਤ ਦੀ ਵਰਤੋਂ ਕਰਕੇ ਕੈਨੇਡਾ ਦੀਆਂ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਉਹ ਕੈਨੇਡਾ ਦੇ ਰਾਸ਼ਟਰੀ ਹਿੱਤਾਂ ਦੇ ਖਿਲਾਫ਼ ਕੰਮ ਕਰ ਰਿਹਾ ਹੈ।
ਐਨਡੀਪੀ ਦੇ ਸੰਸਦ ਮੈਂਬਰ ਚਾਰਲੀ ਐਂਗਸ ਨੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੂੰ ਮਸਕ ਤੋਂ ਡਬਲ ਨਾਗਰਿਕਤਾ ਅਤੇ ਕੈਨੇਡੀਅਨ ਪਾਸਪੋਰਟ ਖੋਹਣ ਦੀ ਮੰਗ ਕੀਤੀ ਹੈ। ਇਸ ਪਟੀਸ਼ਨ ਨੂੰ ਬੀ.ਸੀ. ਦੇ ਲੇਖਕ ਕੁਆਲੀਆ ਰੀਡ ਨੇ ਸ਼ੁਰੂ ਕੀਤਾ ਹੈ ਅਤੇ ਇਸਨੂੰ ਸੰਸਦ ਦੇ ਨਵੇਂ ਸੈਸ਼ਨ ਦੇ ਸ਼ੁਰੂ ਹੋਣ ‘ਤੇ ਹਾਊਸ ਆਫ਼ ਕਾਮਨਜ਼ ਵਿੱਚ ਪੇਸ਼ ਕੀਤਾ ਜਾਵੇਗਾ।
ਪਿਛਲੇ ਮਹੀਨੇ, ਮਸਕ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਕੈਨੇਡਾ ਦੀ ਰਾਜਨੀਤੀ ਬਾਰੇ ਟਿੱਪਣੀਆਂ ਕੀਤੀਆਂ ਸਨ। ਉਸਨੇ ਕੰਜ਼ਰਵੇਟਿਵ ਲੀਡਰ ਪੀਅਰ ਪੋਲੀਵ੍ਰੇ ਦਾ ਸਮਰਥਨ ਕੀਤਾ ਅਤੇ ਟ੍ਰੂਡੋ ਨੂੰ “ਇੱਕ ਇੰਸੱਫੇਰੇਬਲ ਟੂਲ” ਕਹਿ ਕੇ ਪੁਕਾਰਿਆ। ਇਸ ਪਟੀਸ਼ਨ ‘ਤੇ ਵੀਰਵਾਰ ਨੂੰ ਦਸਤਖ਼ਤ ਇਕੱਠੇ ਕਰਨੇ ਸ਼ੁਰੂ ਕੀਤੇ gye ਸਨ ਅਤੇ ਸ਼ਨੀਵਾਰ ਤੱਕ 34,000 ਤੋਂ ਵੱਧ ਦਸਤਖ਼ਤ ਇਕੱਠੇ ਹੋ ਚੁੱਕੇ ਹਨ। ਇਹ ਗਿਣਤੀ ਐਤਵਾਰ ਤੱਕ 76,000 ਤੱਕ ਪਹੁੰਚ ਗਈ ਹੈ ਅਤੇ ਹਾਲੇ ਵੀ ਵਧ ਰਹੀ ਹੈ।
ਐਲਨ ਮਸਕ, ਜੋ ਕਿ ਟਰੰਪ ਪ੍ਰਸ਼ਾਸਨ ਵਿੱਚ ਇੱਕ ਮੁੱਖ ਸਲਾਹਕਾਰ ਹੈ, ਨੇ ਕੈਨੇਡਾ ਦੇ ਉਤਪਾਦਾਂ ‘ਤੇ ਟੈਰਿਫ ਲਗਾਉਣ ਅਤੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਦੀ ਗੱਲ ਕੀਤੀ ਹੈ, ਜਿਸ ਨਾਲ ਕੈਨੇਡਾ ਵਿੱਚ ਲੱਖਾਂ ਲੋਕਾਂ ਨੂੰ ਗੁੱਸਾ ਆਇਆ ਹੈ। ਮਸਕ ਦਾ ਜਨਮ ਸਾਊਥ ਅਫ਼ਰੀਕਾ ਵਿੱਚ ਹੋਇਆ ਸੀ, ਪਰ ਉਸਨੇ ਆਪਣੀ ਮਾਂ ਦੇ ਜ਼ਰੀਏ ਕੈਨੇਡੀਅਨ ਨਾਗਰਿਕਤਾ ਪ੍ਰਾਪਤ ਕੀਤੀ ਹੈ। ਸੰਸਦ ਦਾ ਅਗਲਾ ਸੈਸ਼ਨ 24 ਮਾਰਚ ਨੂੰ ਸ਼ੁਰੂ ਹੋਣ ਵਾਲਾ ਹੈ, ਪਰ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਤੋਂ ਪਹਿਲਾਂ ਆਮ ਚੋਣਾਂ ਦਾ ਐਲਾਨ ਕੀਤਾ ਜਾਵੇਗਾ। ਇਸ ਪਟੀਸ਼ਨ ‘ਤੇ ਦਸਤਖ਼ਤ 20 ਜੂਨ ਤੱਕ ਇਕੱਠੇ ਕੀਤੇ ਜਾਣਗੇ।
