ਐਡਮੰਟਨ, 27 ਜੁਲਾਈ, 2024: ਐਡਮੰਟਨ ਪੁਲਿਸ ਨੇ ਦੱਖਣੀ ਏਸ਼ੀਆਈ ਮੂਲ ਦੇ ਵਪਾਰੀਆਂ ਕੋਲੋਂ ਫਿਰੌਤੀਆਂ ਮੰਗਣ ਵਾਲੇ ਇਕ ਗਿਰੋਹ ਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਵੱਡੀ ਗੱਲ ਇਹ ਹੈ ਕਿ ਗ੍ਰਿਫਤਾਰ ਕੀਤੇ ਗਏ 6 ਲੋਕਾਂ ਵਿਚ ਇਕ ਮਹਿਲਾ ਸਮੇਤ ਸਾਰੇ ਹੀ ਪੰਜਾਬੀ ਹਨ।
ਗ੍ਰਿਫਤਾਰ ਕੀਤੇ ਗਏ ਮੈਂਬਰਾਂ ਵਿਚ ਮਨਿੰਦਰ ਧਾਲੀਵਾਲ (34), ਜਸ਼ਨਦੀਪ ਕੌਰ (19), ਗੁਰਕਰਨ ਸਿੰਘ (19), ਪਰਮਿੰਦਰ ਸਿੰਘ (21) ਅਤੇ ਦਿਵਨੂਰ ਅਸ਼ਟ (19) ਸ਼ਾਮਲ ਹਨ।
