ਕੈਨੇਡਾ ਪੋਸਟ ਨੇ ਇੱਕ ਬਿਆਨ ਜਾਰੀ ਕਰਕੇ ਜਾਣਕਾਰੀ ਦਿੱਤੀ ਹੈ ਕਿ ਜਾਰੀ ਹੜਤਾਲ ਦੇ ਕਾਰਨ ਨਵੰਬਰ 15 ਤੋਂ ਸਿਸਟਮ ਬੰਦ ਹੋਣ ਨਾਲ 2023 ਦੇ ਇਸੇ ਸਮੇਂ ਦੇ ਮੁਕਾਬਲੇ 8 ਮਿਲੀਅਨ ਪਾਰਸਲਾਂ ਦੀ ਘਾਟ ਹੋਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 55,000 ਤੋਂ ਵੱਧ ਕਰਮਚਾਰੀਆਂ ਦੀ ਹੜਤਾਲ ਕਾਰਨ, ਗਾਹਕ ਆਪਣੀਆਂ ਡਿਲਿਵਰੀਆਂ ਲਈ ਹੋਰ ਕੰਪਨੀਆਂ ਦਾ ਰੁਖ ਕਰਨ ਲਈ ਮਜਬੂਰ ਹੋਏ ਹਨ। ਦੱਸਦਈਏ ਕਿ ਕੈਨੇਡਾ ਪੋਸਟ ਦੇ ਕਰਮਚਾਰੀਆਂ ਦੀ ਹੜਤਾਲ ਦੇ ਮੁੱਖ ਮਸਲੇ ਵਿਚ ਤਨਖਾਹਾਂ, ਕੰਟ੍ਰੈਕਟ ਕੰਮ, ਨੌਕਰੀ ਦੀ ਸੁਰੱਖਿਆ, ਫਾਇਦੇ ਅਤੇ ਵਧੀਆ ਕੰਮ ਦੇ ਹਾਲਾਤ ਦੀਆਂ ਮੰਗਾਂ ਸ਼ਾਮਲ ਹਨ। ਕੈਨੇਡਾ ਪੋਸਟ ਨੇ ਚਾਰ ਸਾਲਾਂ ਵਿੱਚ ਕੁੱਲ 11.5 ਫੀਸਦੀ ਤਨਖਾਹ ਵਾਧੇ ਅਤੇ ਵਾਧੂ ਛੁੱਟੀਆਂ ਦੇਣ ਦੀ ਪੇਸ਼ਕਸ਼ ਕੀਤੀ ਹੈ, ਜਦਕਿ ਯੂਨੀਅਨ 24 ਫੀਸਦੀ ਤਨਖਾਹ ਵਾਧੇ ਦੀ ਮੰਗ ਕਰ ਰਿਹਾ ਹੈ। ਕੈਨੇਡਾ ਪੋਸਟ ਦੇ ਯੂਨੀਅਨ ਨੇ ਫੁੱਲ-ਟਾਈਮ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਛੁੱਟੀ ਦੇ ਦਿਨ ਵੀ ਪਾਰਸਲ ਡਿਲਿਵਰੀ ਕਰਨ ਦੀ ਮੰਗ ਕੀਤੀ ਹੈ, ਜਦਕਿ ਕੈਨੇਡਾ ਪੋਸਟ ਨੇ ਹਿੱਸੇਦਾਰ ਕਰਮਚਾਰੀਆਂ ਦੀ ਗਿਣਤੀ ਵਧਾਉਣ ਦੀ ਪੇਸ਼ਕਸ਼ ਕੀਤੀ ਹੈ। ਦੱਸਦਈਏ ਕਿ ਮੀਟਿੰਗਾਂ ਵੱਡੇ ਦੂਤ ਦੀ ਮਦਦ ਨਾਲ ਵੀਕਐਂਡ ‘ਤੇ ਵੀ ਜਾਰੀ ਰਹੀਆਂ।