ਟੋਰਾਂਟੋ : ਆਮ ਆਦਮੀ ਪਾਰਟੀ ਦੇ ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਉਮੀਦਵਾਰ ਮਲਵਿੰਦਰ ਸਿੰਘ ਕੰਗ ਜਿੱਤ ‘ਤੇ ਉਹਨਾਂ ਨੂੰ ਕਨੇਡਾ ਵਾਸੀਆਂ ਵੱਲੋਂ ਵਧਾਈ ਦਿੱਤੀ ਗਈ। ਮਿਸੀਸ਼ਾਗਾ ਵਿਖੇ ਇੱਕ ਸੰਖੇਪ ਸਮਾਗਮ ਵਿੱਚ ਉਹਨਾਂ ਦੇ ਚਚੇਰੇ ਭਾਈ ਪਵਨ ਸਿੰਘ ਕੰਗ ਨੂੰ ਸੰਜੀਵ ਸਿੰਘ ਭੱਟੀ, ਮਹਿੰਦਰ ਪਾਲ ਸਿੰਘ , ਕੁਲਜੀਤ ਸਿੰਘ ਜੰਜੂਆਂ , ਦਵਿੰਦਰ ਪੁਆਰ,ਬਲਜਿੰਦਰ ਸਿੰਘ ਸੇਖਾ, ਗੁਰਸਿਮਰਤ ਗਰੇਵਾਲ ,ਆਦਿ ਨੇ ਕੰਗ ਦੀ ਜਿੱਤ ਵਧਾਈ ਦਿੱਤੀ। ਉਹਨਾਂ ਨੇ ਇਸ ਸ਼ਾਨਦਾਰ ਜਿੱਤ ਲਈ ਤੇ ਪ੍ਰਾਪਤੀ ਲਈ ਪਾਰਟੀ ਦੇ ਸਮੂਹ ਅਹੁਦੇਦਾਰਾਂ, ਵਲੰਟੀਅਰਾਂ ਅਤੇ ਹਲਕੇ ਦੇ ਸਾਰੇ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਜਿਨ੍ਹਾਂ ਦੀ ਹਮਾਇਤ ਸਦਕਾ ਇਸ ਇਤਾਹਿਸਕ ਹਲਕੇ ਦੀ ਆਵਾਜ਼ ਅਤੇ ਮੁੱਦੇ ਹੁਣ ਲੋਕ ਸਭਾ ਵਿੱਚ ਵੀ ਗੂੰਜਣਗੇ।
