ਟੋਰਾਂਟੋ : ਅੱਜ ਜਾਰੀ ਹੋਏ ਅੰਕੜਿਆਂ ਅਨੁਸਾਰ ਕਨੇਡਾ ਵਿੱਚ ਬੇਰਜੁਗਾਰੀ ਦੀ ਦਰ ਵਿੱਚ ਭਾਰੀ ਵਾਧਾ ਹੋਇਆ ਹੈ ।ਇਸ ਸਮੇਂ ਕਨੇਡੀਅਨਾਂ ਲੋਕਾਂ ਦਾ ਮਹਿੰਗਾਈ ਨੇ ਕਚੂਬੰਰ ਕੱਢਿਆ ਹੋਇਆ ।ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਹੋਰ ਵੀ ਬੁਰਾ ਹਾਲ ਹੈ ।ਮਹਿੰਗਾਈ ਕਾਰਨ ਖ਼ਰਚੇ ਕੱਢਣੇ ਔਖੇ ਹੋਏ ਹਨ ।ਲੋਕ ਮਾਨਸਿਕ ਰੋਗਾਂ ਦਾ ਸਿਕਾਰ ਹੋ ਰਹੇ ਹਨ ।ਇੱਕ ਹੋਰ ਰਿਪੋਰਟ ਅਨੁਸਾਰ ਕਨੇਡਾ ਵਿੱਚ ਵਧੀ ਬੇਰੁਜ਼ਗਾਰੀ ਦੀ ਦਰ ਕਾਰਨ 24 ਜੁਲਾਈ ਵਾਲੀ ਬੈਂਕ ਆਫ਼ ਕੈਨੇਡਾ ਦੀ ਮੀਟਿੰਗ ਵਿੱਚ ਵੀ ਵਿਆਜ ਦਰਾਂ ਘੱਟ ਹੋ ਸਕਦੀਆਂ ਹਨ ।
