ਓਨਟਾਰੀਓ, 23 ਅਪ੍ਰੈਲ, 2024: ਓਨਟਾਰੀਓ ਦੇ ਲੰਡਨ ਇਲਾਕੇ ਵਿਚ ਚਲਦੀ ਰੇਲ ਗੱਡੀ ਦੇ ਪੰਜ ਡੱਬਿਆਂ ਨੂੰ ਅੱਗ ਲੱਗ ਗਈ ਪਰ ਕਿਸੇ ਤਰੀਕੇ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਲੰਡਨ ਫਾਇਰ ਵਿਭਾਗ ਮੁਤਾਬਕ ਅੱਗ ਵਿਚ ਕੋਈ ਵੀ ਵਿਅਕਤੀ ਜ਼ਖ਼ਮੀ ਨਹੀਂ ਹੋਇਆ। ਇਹ ਅੱਗ ਜਾਣ ਬੁੱਝ ਕੇ ਲਗਾਈ ਦੱਸੀ ਜਾ ਰਹੀ ਹੈ ਤੇ ਪੁਲਿਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ।