ਸ਼ਰਾਬ ਘੁਟਾਲੇ ‘ਚ ਫਸ ਕੇ 156 ਦਿਨ ਤਿਹਾੜ ਜੇਲ ‘ਚ ਬਿਤਾਉਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਅੱਜ ਤੋਂ ਇਕ ਵਾਰ ਫਿਰ ਆਪਣੇ ‘ਸਾਫ਼ ਅਕਸ’ ਦੀ ਭਾਲ ‘ਚ ਨਿੱਕਲ ਰਹੇ ਹਨ। ਇਸ ਦੀ ਸ਼ੁਰੂਆਤ ਉਨ੍ਹਾਂ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦੇ ਐਲਾਨ ਨਾਲ ਕੀਤੀ ਸੀ। ਪਰ ਅੱਜ ਤੋਂ ਉਹ ਸਿੱਧੇ ਤੌਰ ‘ਤੇ ਜਨਤਾ ਦੇ ਵਿਚਕਾਰ ਆਉਣ ਵਾਲੇ ਹਨ। ਉਹ ਅੱਜ ਹਰਿਆਣਾ ਦੇ ਜਗਾਧਰੀ ਤੋਂ ਆਪਣਾ ਰੋਡ ਸ਼ੋਅ ਸ਼ੁਰੂ ਕਰਨਗੇ ਅਤੇ ਅਗਲੇ ਪੰਜ ਦਿਨਾਂ ‘ਚ 13 ਰੋਡ ਸ਼ੋਅ ਕਰਕੇ ਲੋਕਾਂ ‘ਚ ਆਪਣੀ ਪਛਾਣ ਬਣਾਉਣ ਦੀ ਕੋਸ਼ਿਸ਼ ਕਰਨਗੇ।
