ਸੁਨਾਮ ਦੀ ਅਮਨਜੋਤ ਕੌਰ ਦਾ ਵਿਵਾਹ ਨੌ ਸਾਲ ਪਹਿਲਾਂ ਸੁਨਾਮ ਵਿਖੇ ਹੀ ਇੱਕ ਵਿਅਕਤੀ ਨਾਲ ਹੋਇਆ, ਉਸ ਦੇ ਗੱਲ ਵਿੱਚ ਫਾਹਾ ਲੈਣ ਨਾਲ ਮੌਤ ਹੋਣ ਦੇ ਮਾਮਲੇ ਚ ਪੁਲਿਸ ਨੇ ਉਸਦੇ ਪਤੀ ਅਤੇ ਉਸਦੀ ਸੱਸ ਵਿਰੁੱਧ ਮਾਮਲਾ ਦਰਜ ਕਰ ਲਿੱਤਾ ਗਿਆ।
ਪਰ ਉਸ ਦੇ ਪਰਿਵਾਰਿਕ ਮੈਂਬਰਾਂ ਨੇ ਅੱਜ ਪੋਸਟਮਾਰਟਮ ਤੋਂ ਬਾਅਦ ਧਰਨਾ ਲਗਾ ਕੇ ਕਿਹਾ ਕਿ ਇਹ ਉਸ ਦੀ ਕੁੜੀ ਨੂੰ ਮਾਰਿਆ ਗਿਆ ਹੈ ਉਸ ਵਿੱਚ ਧਾਰਾਂ ਚ ਵਾਧਾ ਕੀਤਾ ਜਾਵੇ ਅਤੇ ਉਨਾਂ ਦੋਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ
ਉਹਨਾਂ ਨੇ ਕਿਹਾ ਕਿ ਜਦ ਤੱਕ ਇਹ ਫੈਸਲਾ ਨਹੀਂ ਕੀਤਾ ਜਾਵੇਗਾ ਉਹ ਧਰਨਾ ਨਹੀਂ ਚੁੱਕਣਗੇ
ਇਸ ਮੌਕੇ ਥਾਣਾ ਮੁਖੀ ਪ੍ਰਤੀਕ ਜਿੰਦਲ ਨੇ ਕਿਹਾ ਉਹ ਕਾਨੂੰਨ ਮੁਤਾਬਿਕ ਕਾਰਵਾਈ ਕਰ ਰਹੇ ਹਨ ਅਤੇ ਉਹਨਾਂ ਨੂੰ ਜਰੂਰ ਫੜਨਗੇ ਪਰ ਇਸ ਤਰ੍ਹਾਂ ਧਰਨਾ ਲਗਾਉਣਾ ਗਲਤ ਹੈ ਜਿਸ ਨਾਲ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ
